ਅਕਾਲੀ ਦਲ ਵਾਰਸ ਵੱਲੋਂ ਬਲਬੇੜ੍ਹਾ ਮੁੱਖ ਬੁਲਾਰਾ ਨਿਯੁਕਤ
ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਸੁਖਵੀਰ ਸਿੰਘ ਬਲਬੇੜ੍ਹਾ ਮੁੱਖ ਬੁਲਾਰਾ ਨਿਯੁੱਕਤ
Publish Date: Fri, 01 May 2026 06:04 PM (IST)
Updated Date: Fri, 01 May 2026 06:05 PM (IST)
ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਸੁਖਵੀਰ ਸਿੰਘ ਬਲਬੇੜ੍ਹਾ ਨੂੰ ਪਾਰਟੀ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸਖਵੀਰ ਸਿੰਘ ਬਲਬੇੜ੍ਹਾ ਨੇ ਪਾਰਟੀ ਦੇ ਸੀਨੀਅਰ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਮੇਰੇ ਤੋਂ ਭਰੋਸਾ ਕਰਕੇ ਪਾਰਟੀ ਦਾ ਮੁੱਖ ਬੁਲਾਰਾ ਲਾਉਣ ਦਾ ਇਨਾਂ ਵੱਡਾ ਮਾਣ ਬਖਸ਼ਿਆ ਹੈ, ਉਹ ਭਰੋਸਾ ਦਿੰਦਾ ਕਿ ਪਾਰਟੀ ਦੀ ਚੜ੍ਹਦੀ ਕਲਾ ਲਈ ਵੱਧ ਚੜ੍ਹ ਕੇ ਕੰਮ ਕਰਾਂਗਾ।