ਸਕੂਲਾਂ ’ਚ ਵਿਦਿਆਰਥੀਆਂ ਨੂੰ ਵੰਡੀ ਸਟੇਸ਼ਨਰੀ
ਸਕੂਲਾਂ ਵਿੱਚ ਵੰਡੀਆਂ ਗਈਆਂ ਕਾਪੀਆਂ ਅਤੇ ਸਟੇਸ਼ਨਰੀ
Publish Date: Mon, 20 Apr 2026 05:04 PM (IST)
Updated Date: Mon, 20 Apr 2026 05:06 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਰਾਸ਼ਟਰੀ ਸਫਾਈ ਕਰਮਚਾਰੀ ਮਹਾ ਸੰਘ ਭਾਰਤ ਦੇ ਸੂਬਾ ਯੂਥ ਪ੍ਰਧਾਨ ਸੰਦੀਪ ਬਾਲੀ ਅਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਨਾਭਾ ਸ਼ਹਿਰ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬਾਬਾ ਸਾਹਿਬ ਬੀ.ਆਰ.ਅੰਬੇਡਕਰ ਜੀ ਦੇ 135ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਟੇਸ਼ਨਰੀ ਵੰਡੀ ਗਈ । ਪ੍ਰਧਾਨ ਸੰਦੀਪ ਬਾਲੀ ਨੇ ਗੱਲਬਾਤ ਦੌਰਾਨ ਕਿਹਾ ਕਿ ਡਾਕਟਰ ਬੀਆਰ ਅੰਬੇਡਕਰ ਦੀ ਦੇਣ ਕੋਈ ਨਹੀਂ ਦੇ ਸਕਦਾ ਸਮੁੱਚੇ ਸਮਾਜ ਨੂੰ ਉਨਾਂ ਉੱਪਰ ਮਾਣ ਹੈ। ਇਸ ਮੌਕੇ ਸੰਦੀਪ ਬਾਲੀ ਦੇ ਨਾਲ ਸਰਕਾਰੀ ਸਕੂਲ ਬੋੜਾ ਗੇਟ.ਨਾਭਾ ਦੇ ਹੈੱਡ ਟੀਚਰ ਕਮਲੇਸ਼ ਰਾਣੀ, ਯੂਨੀਅਨ ਜਰਨਲ ਸਕੱਤਰ ਦੀਪਕ ਕੁਮਾਰ ਮੀਤ ਪ੍ਰਧਾਨ ਜਸਪਾਲ,ਪ੍ਰੇਸ ਸਕੱਤਰ ਰੋਹਿਤ ਸਿੱਧੂ ਪ੍ਰਚਾਰ ਸਕੱਤਰ ਗੌਤਮ ਗਾਗਟ,ਸੰਜੀਵ ਕੁਮਾਰ ,ਅਜੇ ਨਾਹਰ,ਰਾਕੇਸ਼ ਕੁਮਾਰ,ਵਿਕਰਮ ਕੁਮਾਰ.ਗੌਰੀ ਸਿੰਘ. ਰਜਿੰਦਰ ਕੁਮਾਰ, ਅਧਿਆਪਕ ਰੁਪਿੰਦਰ ਕੌਰ.ਮੋਨਿਕਾ ਰਾਣੀ.ਰਿਚਾ ਸਿੰਗਲਾ.ਕਿਰਨ ਬਾਲਾ.ਪੂਜਾ ਜੈਨ.ਜਸਵਿੰਦਰ ਕੌਰ.ਸੁਮਨ ਲਤਾ ਤੋ ਇਲਾਵਾ ਹੋਰ ਵੀ ਸਾਥੀ ਮੌਜੂਦ ਸਨ।