ਦੁੱਧ ਉਤਪਾਦਕ ਨੂੰ ਚੈੱਕ ਭੇਟ
ਦੁੱਧ ਉਤਪਾਦਕ ਨੂੰ 40 ਹਜ਼ਾਰ ਦਾ ਚੈੱਕ ਭੇਂਟ
Publish Date: Thu, 23 Apr 2026 07:19 PM (IST)
Updated Date: Thu, 23 Apr 2026 07:22 PM (IST)
ਅਸ਼ਵਿੰਦਰ ਸਿੰਘ, •ਪੰਜਾਬੀ ਜਾਗਰਣ•, ਬਨੂੜ : ਪਿੰਡ ਕਰਾਲਾ ਵਿਖੇ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਮੈਂਬਰ ਮਿਹਰ ਸਿੰਘ, ਜਿਨ੍ਹਾਂ ਦੀ ਇੱਕ ਮੱਝ ਦੀ ਮੌਤ ਹੋ ਗਈ ਸੀ, ਨੂੰ ਵੇਰਕਾ ਮਿਲਕ ਪਲਾਂਟ ਵੱਲੋਂ ਨਵੀਂ ਮੱਝ ਖਰੀਦਣ ਲਈ 40 ਹਜ਼ਾਰ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ। ਵੇਰਕਾ ਦੀ ਡਾਇਰੈਕਟਰ ਪਰਮਜੀਤ ਕੌਰ ਧਰਮਗੜ੍ਹ ਅਤੇ ਵੇਰਕਾ ਦੇ ਸਾਬਕਾ ਉਪ ਚੇਅਰਮੈਨ ਸੁਰਿੰਦਰ ਸਿੰਘ ਧਰਮਗੜ੍ਹ ਨੇ ਚੈੱਕ ਭੇਟ ਕੀਤਾ। ਇਸ ਮੌਕੇ ਉਨ੍ਹਾਂ ਭਰੋਸਾ ਦਿਵਾਇਆ ਕਿ ਵੇਰਕਾ ਮਿਲਕ ਪਲਾਂਟ ਹਰ ਸਮੇਂ ਆਪਣੀ ਸਹਿਕਾਰੀ ਦੁੱਧ ਸਭਾਵਾਂ ਦੇ ਨਾਲ ਖੜ੍ਹਾ ਹੈ ਅਤੇ ਭਵਿੱਖ ਵਿਚ ਵੀ ਅਜਿਹਾ ਉਪਰਾਲਾ ਜਾਰੀ ਰਹੇਗਾ। ਇਸ ਮੌਕੇ ਸਭਾ ਦੇ ਪ੍ਰਧਾਨ ਹਰਪਾਲ ਸਿੰਘ, ਭਾਗ ਸਿੰਘ, ਮੇਹਰ ਸਿੰਘ, ਜਗਮੋਹਨ ਸਿੰਘ, ਸਕੱਤਰ ਗੁਰਦਿੱਤ ਸਿੰਘ, ਏਰੀਆ ਇੰਚਾਰਜ ਜਗਦੀਪ ਸਿੰਘ, ਐੱਮਪੀਏ ਅਮਰਜੀਤ ਸਿੰਘ ਵੀ ਮੌਜੂਦ ਸਨ।