ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਬਮਰਸੀਬਲ ਬੋਰ ਲਾਇਆ
ਸ਼ੇਖੂਪੁਰ ਦੀ ਪੰਚਾਇਤ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਬਮਰਸੀਬਲ ਬੋਰ ਲਗਵਾਇਆ
Publish Date: Tue, 21 Apr 2026 06:06 PM (IST)
Updated Date: Tue, 21 Apr 2026 06:10 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਇੱਥੋਂ ਥੋਡ਼ੀ ਦੂਰ ਪਿੰਡ ਸ਼ੇਖੂਪੁਰ ਦੀ ਗ੍ਰਾਮ ਪੰਚਾਇਤ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ੇਖੂਪੁਰ ਵਿਖੇ ਸਬਮਰਸੀਬਲ ਬੋਰ ਲਗਵਾਇਆ ਗਿਆ। ਸਕੂਲ ਸਟਾਫ ਨੇ ਸਰਪੰਚ ਅਮਰੀਕ ਭਾਰਤੀ ਤੇ ਸਮੂਹ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ ਅਤੇ ਲੱਡੂ ਵੰਡ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਸਕੂਲ ਸਟਾਫ ਨੇ ਦੱਸਿਆ ਕਿ ਸਕੂਲ ਵਿਚ ਜੋ ਪਹਿਲਾਂ ਬੋਰ ਸੀ ਉਹ ਖਰਾਬ ਹੋ ਚੁੱਕਿਆ ਸੀ ਸਕੂਲ ਵਿਚ ਵਿਦਿਆਰਥੀਆਂ ਅਤੇ ਮਿਡ ਡੇਅ ਮੀਲ ਤਹਿਤ ਖਾਣਾ ਬਣਾਉਣ ਲਈ ਪਾਣੀ ਦੀ ਕਿੱਲਤ ਆ ਰਹੀ ਸੀ। ਮੌਜੂਦ ਸਮੇਂ ਪਾਣੀ ਪਿੰਡ ਦੀ ਟੈਂਕੀ ਤੋਂ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਪਾਣੀ ਦੀ ਆ ਰਹੀ ਇਸ ਸਮੱਸਿਆ ਲਈ ਗ੍ਰਾਮ ਪੰਚਾਇਤ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਤਾਂ ਸਰਪੰਚ ਅਮਰੀਕ ਭਾਰਤੀ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਵਿਸ਼ਵਾਸ਼ ਦੁਆਇਆ ਸੀ ਕਿ ਜਲਦ ਤੋਂ ਜਲਦ ਸਕੂਲ ਵਿੱਚ ਸਬਮਰਸੀਬਲ ਬੋਰ ਕਰਵਾਇਆ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਆ ਰਹੀ ਪਾਣੀ ਸਮੱਸਿਆ ਤੋਂ ਨਿਜਾਤ ਦਵਾਈ ਜਾਵੇਗੀ। ਇਸ ਸਮੇਂ ਸਕੂਲ ਇੰਚਾਰਜ ਰਣਬੀਰ ਸਿੰਘ, ਅਮਰਿੰਦਰ ਸਿੰਘ, ਜੈ ਸਿੰਘ, ਸਰਪੰਚ ਅਮਰੀਕ ਭਾਰਥੀ, ਐਸ ਐਮ ਸੀ ਚੈਅਰਮੈਨ ਕ੍ਰਿਸ਼ਨ ਗਿਰ, ਸੁਲੱਖਣ ਸਿੰਘ, ਜਗਰੂਪ, ਜਸਵੰਤ, ਮਿਸਤਰੀ ਮੱਖਣ ਸਿੰਘ, ਗੁਰਜੀਤ, ਕਮਲੇਸ਼ ਗਿਰ, ਸੁਖਵਿੰਦਰ, ਗੁਰਮੀਤ ਕੌਰ, ਜਸਵੰਤ ਸਿੰਘ, ਲਾਭ ਸਿੰਘ, ਮਿਡ ਡੇ ਮੀਲ ਵਰਕਰ ਅਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ।