17 ਮਹੀਨਿਆਂ ਤੋਂ ਟਾਵਰ 'ਤੇ ਡਟੇ ਭਾਈ ਗੁਰਜੀਤ ਸਿੰਘ ਦੇ ਹੱਕ 'ਚ ਉੱਤਰੇ ਸਮਾਣਾ ਵਾਸੀ, ਦੁਕਾਨਾਂ ਤੇ ਕਾਰੋਬਾਰ ਰਹੇ ਠੱਪ; ਸ਼ਹਿਰ ਮੁਕੰਮਲ ਬੰਦ
ਜਿਸ ਦੇ ਚਲਦਿਆਂ ਧਰਮ ਮੋਰਚਾ ਵੱਲੋਂ ਲੋਕਾਂ ਦਾ ਪੂਰਨ ਸਮਰਥਨ ਹਾਸਲ ਕਰਨ ਲਈ ਸੋਮਵਾਰ ਨੂੰ ਸਮਾਣਾ ਸ਼ਹਿਰ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਸੀ। ਜਿਸ ਦੇ ਤਹਿਤ ਜ਼ਰੂਰੀ ਸਮਾਨ ਦੀਆ ਦੁਕਾਨਾਂ ਨੂੰ ਛੱਡ ਕੇ ਤਕਰੀਬਨ ਸਾਰਾ ਸ਼ਹਿਰ ਪੂਰਨ ਤੌਰ 'ਤੇ ਬੰਦ ਰਿਹਾ । ਜਿਸ ਦਾ ਸ਼ਹਿਰ ਵਾਸੀਆਂ ਨੇ ਪੂਰਾ ਸਮਰਥਨ ਕੀਤਾ ਹੈ।
Publish Date: Mon, 02 Mar 2026 11:16 AM (IST)
Updated Date: Mon, 02 Mar 2026 11:21 AM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ: ਸਾਰੇ ਧਰਮਾਂ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਲਈ ਪਿਛਲੇ 17 ਮਹੀਨਿਆਂ ਤੋਂ ਸਮਾਣਾ ਵਿਖੇ ਬੀਐਸਐਨਐਲ ਦੇ ਟਾਵਰ 'ਤੇ ਚੜ੍ਹ ਕੇ ਭਾਈ ਗੁਰਜੀਤ ਸਿੰਘ ਫੌਜੀ ਸੰਘਰਸ਼ ਕਰ ਰਹੇ ਹਨ। ਜਿਨ੍ਹਾਂ ਦੇ ਹੱਕ 'ਚ ਜੁੜਿਆਂ ਸੰਗਤਾਂ ਵੱਲੋਂ ਬੇਅਦਬੀਆਂ ਦੇ ਕਾਨੂੰਨ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਪਿਛਲੇ ਕਈ ਦਿਨਾਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਚੋਂਕ ਸਮਾਣਾ ਵਿੱਚ ਲਗਾਤਾਰ ਧਰਨਾ ਲਗਾ ਕੇ ਰੋਸ ਜਤਾਇਆ ਜਾ ਰਿਹਾ ਹੈ।ਜਿਸ ਦੇ ਚਲਦਿਆਂ ਧਰਮ ਮੋਰਚਾ ਵੱਲੋਂ ਲੋਕਾਂ ਦਾ ਪੂਰਨ ਸਮਰਥਨ ਹਾਸਲ ਕਰਨ ਲਈ ਸੋਮਵਾਰ ਨੂੰ ਸਮਾਣਾ ਸ਼ਹਿਰ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਸੀ। ਜਿਸ ਦੇ ਤਹਿਤ ਜ਼ਰੂਰੀ ਸਮਾਨ ਦੀਆ ਦੁਕਾਨਾਂ ਨੂੰ ਛੱਡ ਕੇ ਤਕਰੀਬਨ ਸਾਰਾ ਸ਼ਹਿਰ ਪੂਰਨ ਤੌਰ 'ਤੇ ਬੰਦ ਰਿਹਾ । ਜਿਸ ਦਾ ਸ਼ਹਿਰ ਵਾਸੀਆਂ ਨੇ ਪੂਰਾ ਸਮਰਥਨ ਕੀਤਾ ਹੈ।