ਉੱਚੇ ਟਾਵਰ ’ਤੇ ਚੜ੍ਹੇ ਗੁਰਜੀਤ ਸਿੰਘ ਨੂੰ ਉਤਾਰਨ ਲਈ ਟੀਮਾਂ ਸਰਗਰਮ
ਉੱਚੇ ਟਾਵਰ ’ਤੇ ਚੜ੍ਹੇ ਗੁਰਜੀਤ ਸਿੰਘ ਨੂੰ ਉਤਾਰਨ ਲਈ ਟੀਮਾਂ ਸਰਗਰਮ
Publish Date: Thu, 23 Apr 2026 06:48 PM (IST)
Updated Date: Thu, 23 Apr 2026 06:52 PM (IST)

- ਅੱਜ ਹੋਵੇਗਾ ਧਰਨਾ ਸਮਾਪਤ ਭਾਰਤ ਭੂਸਣ ਗੋਇਲ, •ਪੰਜਾਬੀ ਜਾਗਰਣ •ਸਮਾਣਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ 18 ਮਹੀਨਿਆਂ ਤੋਂ ਗੁਰਜੀਤ ਸਿੰਘ ਫੌਜੀ ਭਾਰਤੀ ਸੰਚਾਰ ਨਿਗਮ ਦੇ 400 ਫੁੱਟ ਉੱਚੇ ਟਾਵਰ ’ਤੇ ਚੜ੍ਹੇ ਹੋਏ ਹਨ, ਜਿਨ੍ਹਾਂ ਦੀ ਹਮਾਇਤ ’ਚ ਪਿਛਲੀ 24 ਮਾਰਚ ਤੋਂ ਬਾਬਾ ਬੰਦਾ ਸਿੰਘ ਬਹਾਦਰ ਚੌਕ ਸਮਾਣਾ ਵਿਖੇ ਧਰਮ ਯੁੱਧ ਮੋਰਚਾ ਵੱਲੋਂ ਧਰਨਾ ਚਲਾਇਆ ਜਾ ਰਿਹਾ ਹੈ। ਹੁਣ ਪੰਜਾਬ ਸਰਕਾਰ ਵੱਲੋਂ ਬੇਅਦਬੀ ਵਿਰੁੱਧ ਕਾਨੂੰਨ ਬਣਾ ਕੇ ਲਾਗੂ ਕਰ ਦਿੱਤਾ, ਜਿਸ ’ਤੇ ਮੋਰਚੇ ਵਿੱਚ ’ਚ ਸ਼ਾਮਲ ਆਗੂਆਂ ਤੇ ਸੰਗਤ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਕਾਨੂੰਨ ਪਾਸ ਹੋਣ ਤੋਂ ਬਾਅਦ ਟਾਵਰ ’ਤੇ ਬੈਠੇ ਗੁਰਜੀਤ ਸਿੰਘ ਨੂੰ ਹੇਠਾ ਉਤਾਰਨ ਲਈ ਜ਼ਿਲ੍ਹਾ ਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੂਰੀ ਤਰ੍ਹਾਂ ਵਿਊਂਤਬੰਦੀ ਕੀਤੀ ਗਈ ਹੈ। ਇਸ ਮੌਕੇ ਵੀਰਵਾਰ ਨੂੰ ਉਨ੍ਹਾਂ ਨੂੰ ਟਾਵਰ ਤੋਂ ਉਤਾਰਨ ਲਈ ਪੁਲਿਸ਼ ਤੇ ਆਰਮੀ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਆਰੰਭੀ ਗਈ। ਭਾਈ ਗੁਰਜੀਤ ਸਿੰਘ ਨੂੰ ਹੇਠਾਂ ਉਤਾਰਨ ਲਈ ਵੱਡੀ ਹਾਈਡ੍ਰੋਲਿਕ ਮਸ਼ੀਨ ਲਿਆਂਦੀ ਗਈ ਤੇ ਉਸ ਨੂੰ ਟਾਵਰ ਦੀ ਉਚਾਈ ’ਤੇ ਲਾ ਕੇ ਦੇਖਿਆ ਗਿਆ ਤੇ ਆਰਮੀ ਵੱਲੋਂ ਟਾਵਰ ’ਤੇ ਚੜ੍ਹ ਕੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਜ਼ਿਕਰਯੋਗ ਹੈ ਕਿ ਬਾਈ ਗੁਰਜੀਤ ਸਿੰਘ ਨੂੰ ਸ਼ੁਕਰਵਾਰ ਨੂੰ ਸਵੇਰੇ ਉੱਚੇ ਟਾਵਰ ਤੋਂ ਉਤਾਰਨ ਉਪਰੰਤ ਉਨ੍ਹਾਂ ਨੂੰ ਧਰਨਾ ਸਥਾਨ ’ਤੇ ਸਤਿਕਾਰ ਸਿਹਤ ਲਿਆਂਦਾ ਜਾਵੇਗਾ, ਜਿੱਥੇ ਧਰਮ ਯੁੱਧ ਮੋਰਚੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਰਖਵਾਏ ਗਏ ਹਨ, ਜਿਨ੍ਹਾਂ ਦੇ ਭੋਗ 24 ਅਪ੍ਰੈਲ ਨੂੰ ਪਾਏ ਜਾਣਗੇ ਤੇ ਇਸ ਤੋਂ ਬਾਅਦ ਧਰਨਾ ਸਮਾਪਤ ਹੋ ਜਾਵੇਗਾ।