ਭਾਦਸੋਂ ਦੀਆਂ ਦੋ ਬੱਚੀਆਂ ਨੇ ਮੈਰਿਟ ’ਚ ਆ ਕੇ ਰੁਸ਼ਨਾਇਆ ਸ਼ਹਿਰ ਦਾ ਨਾਮ
ਭਾਦਸੋਂ ਦੀਆਂ ਦੋ ਬੱਚੀਆਂ ਨੇ ਮੈਰਿਟ ‘ਚ ਆ ਕੇ ਰੁਸ਼ਨਾਇਆ ਸ਼ਹਿਰ ਦਾ ਨਾਮ
Publish Date: Tue, 12 May 2026 05:20 PM (IST)
Updated Date: Tue, 12 May 2026 05:21 PM (IST)

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਕੁਝ ਹੀ ਸਮੇਂ ਅੰਦਰ ਅਪਣੇ ਢਾਂਚਾਗਤ ਪਰਿਵਰਤਨ ਕਾਰਨ ਚਰਚਾ ਵਿਚ ਆਏ ਸਕੂਲ ਆਫ਼ ਐਮੀਨੈਂਸ ਭਾਦਸੋਂ ਤੇ ਵਿਦਿਅਕ ਪ੍ਰਾਪਤੀਆਂ ਲਈ ਜਾਣੇ ਜਾਂਦੇ ਯੰਗ ਫਾਰਮਰਜ਼ ਪਬਲਿਕ ਸਕੂਲ ਭਾਦਸੋਂ ਦੀਆਂ ਦੋ ਵਿਦਿਆਰਥਣਾਂ ਨੇ ਦਸਵੀਂ ਕਲਾਸ ਵਿਚ ਸਟੇਟ ਮੈਰਿਟ ਵਿਚ ਸਥਾਨ ਬਣਾ ਸਹਿਰ ਦਾ ਨਾਮ ਰੁਸ਼ਨਾਇਆ ਹੈ। ਇਨ੍ਹਾਂ ਵਿਚ ਐਮੀਨੈਸ ਸਕੂਲ ਭਾਦਸੋਂ ਦੀ ਵਿਦਿਆਰਥਣ ਸ਼ਾਕਸ਼ੀ ਵਰਮਾ ਤੇ ਯੰਗ ਫਾਰਮਰਜ਼ ਸਕੂਲ ਦੀ ਹਰਸ਼ਿਤਾ ਸ਼ਾਮਿਲ ਹਨ । -ਚਾਰਟਡ ਅਕਾਊਂਟੈਂਟ ਬਣਨਾ ਚਾਹੁੰਦੀ ਹੈ ਹਰਸ਼ਿਤਾ ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ ਨੇ ਇਕ ਵਾਰ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸ਼ਾਨਦਾਰ ਮੈਟ੍ਰਿਕ ਪ੍ਰੀਖਿਆ ਦੇ ਨਤੀਜੇ ਨਾਲ ਇਸ ਖੇਤਰ ਨੂੰ ਮਾਣ ਅਤੇ ਸਨਮਾਨ ਦਿੱਤਾ ਹੈ । ਸਕੂਲ ਦੇ 40 ’ਚੋਂ 9 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਵਿੱਚੋਂ, ਹਰਸ਼ਿਤਾ ਪੁੱਤਰੀ ਸਤੀਸ਼ ਕੁਮਾਰ ਅਤੇ ਰਿਤੂ ਰਾਣੀ ਨੇ 628/650 ਅੰਕ (96.62%) ਪ੍ਰਾਪਤ ਕਰਕੇ ਸੂਬਾਈ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ ਅਤੇ ਪਟਿਆਲਾ ਜ਼ਿਲ੍ਹੇ ਵਿਚ 7ਵਾਂ ਰੈਂਕ ਪ੍ਰਾਪਤ ਕੀਤਾ। ਸਕੂਲ ਦੇ ਚੇਅਰਮੈਨ ਅਬਜਿੰਦਰ ਸਿੰਘ ਗਰੇਵਾਲ, ਚੰਦਰਦੀਪ ਗਰੇਵਾਲ (ਮੈਨੇਜਿੰਗ ਡਾਇਰੈਕਟਰ), ਮਨਦੀਪ ਗਰੇਵਾਲ (ਪ੍ਰਿੰਸੀਪਲ) ਅਤੇ ਜਸ਼ਨਦੀਪ ਕੁਮਾਰ (ਵਾਈਸ ਪ੍ਰਿੰਸੀਪਲ) ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। -ਸਕੂਲ ਆਫ਼ ਐਮੀਨੈਂਸ ਭਾਦਸੋਂ ਦੀ ਸ਼ਾਕਸ਼ੀ ਵਰਮਾ ਨੇ ਸਫਲਤਾ ਦੇ ਝੰਡੇ ਗੱਡੇ ਸਕੂਲ ਆਫ਼ ਐਮੀਨੈਂਸ, ਭਾਦਸੋਂ ਦਾ ਦਸਵੀਂ ਬੋਰਡ ਦਾ ਨਤੀਜਾ ਚਰਚਿਤ ਪਿੰਸੀਪਲ ਪ੍ਰੀਤਇੰਦਰ ਘਈ ਦੇ ਦਾਅਵਿਆਂ ਮੁਤਾਬਿਕ ਬਹੁਤ ਹੀ ਸ਼ਾਨਦਾਰ ਰਿਹਾ । ਜ਼ਿਲਾ ਸਿੱਖਿਆ ਅਫਸਰ ਸੰਜੀਵ ਸ਼ਰਮਾ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰਪਾਲ ਸਿੰਘ ਦੀ ਅਗਵਾਈ ਅਤੇ ਪ੍ਰਿੰਸੀਪਲ ਪ੍ਰੀਤਇੰਦਰ ਘਈ ਦੀ ਰਹਿਨੁਮਾਈ ਹੇਠ ਭਾਦਸੋਂ ਸਕੂਲ ਦੀ ਵਿਦਿਆਰਥਨ ਸਾਕਸ਼ੀ ਵਰਮਾ ਪੁੱਤਰੀ ਸੰਦੀਪ ਕੁਮਾਰ ਵਰਮਾ ਅਤੇ ਮਾਤਾ ਅਨੂ ਵਰਮਾ ਵੱਲੋਂ 650 ਵਿੱਚੋਂ 625 ਅੰਕ(96.15%) ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਕੇ ਆਪਣੇ ਸਕੂਲ, ਭਾਦਸੋਂ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਗਿਆ ਹੈ।