ਸਾਹਿਤ ਕਲਸ਼ ਪਰਿਵਾਰ ਪਟਿਆਲਾ ਦੀ ਮਾਸਿਕ ਗੋਸ਼ਟੀ ਕਰਵਾਈ
ਸਾਹਿਤ ਕਲਸ਼ ਪਰਿਵਾਰ ਪਟਿਆਲਾ ਦੀ ਮਾਸਿਕ ਗੋਸ਼ਟੀ ਦਾ ਆਯੋਜਨ
Publish Date: Mon, 04 May 2026 05:24 PM (IST)
Updated Date: Mon, 04 May 2026 05:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਾਹਿਤ ਕਲਸ਼ ਪਰਿਵਾਰ ਪਟਿਆਲਾ ਵੱਲੋਂ ਮਾਸਿਕ ਗੋਸ਼ਟੀ ਵਿਚ ਸਾਹਿਤਕ ਰੰਗ ਦੇਖਣ ਨੂੰ ਮਿਲਿਆ। ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਦਿਨੇਸ਼ ਸੂਦ, ਪਵਨ ਗੋਇਲ, ਮੰਜੂ ਮੈਮ ਤੇ ਰਾਜਪਾਲ ਕੌਰ ਮਸਤ ਜੀ ਨੇ ਸ਼ਿਰਕਤ ਕੀਤੀ। ਮੰਚ ਦੇ ਸੰਸਥਾਪਕ ਸ਼ਾਇਰ ਸਾਗਰ ਸੂਦ ਸੰਜੇ ਨੇ ਮੰਚ ਸਾਂਝਾ ਕਰਦਿਆਂ ਸਾਰਿਆਂ ਦਾ ਸਵਾਗਤ ਕੀਤਾ। ਪ੍ਰੋਗਰਾਮ ਵਿਚ 30 ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਨਾਲ ਮਾਂ ਸਰਸਵਤੀ ਦੇ ਚਰਨਾਂ ਵਿਚ ਹਾਜ਼ਰੀ ਲਗਵਾਈ। ਪ੍ਰੋਗਰਾਮ ਦੇ ਅੰਤ ਵਿਚ ਸਾਹਿਤ ਕਲਸ਼ ਪਰਿਵਾਰ ਦੇ ਮੈਂਬਰਾਂ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਇਸ ਦੌਰਾਨ ਇਕ ਵਿਸ਼ੇਸ਼ ਐਲਾਨ ਵੀ ਕੀਤਾ ਗਿਆ। ਸੰਸਥਾਪਕ ਸਾਗਰ ਸੂਦ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਸਾਹਿਤ ਕਲਸ਼ ਪਬਲੀਕੇਸ਼ਨ ਵੱਲੋਂ ਇਕ ਮੁਫਤ ਸੰਕਲਨ ਪ੍ਰਕਾਸ਼ਿਤ ਕੀਤਾ ਜਾਵੇਗਾ, ਜੋ ਵਿਸ਼ੇਸ਼ ਤੌਰ ਤੇ ਪਿਤਾ ਜੀ ਨੂੰ ਸਮਰਪਿਤ ਹੋਵੇਗਾ। ਇਸ ਸੰਕਲਨ ਦਾ ਭਵਿੱਖ ਵਿਚ ਇੱਕ ਸ਼ਾਨਦਾਰ ਪ੍ਰੋਗਰਾਮ ਦੌਰਾਨ ਵਿਮੋਚਨ ਕੀਤਾ ਜਾਵੇਗਾ। ਇਸ ਗੋਸ਼ਟੀ ਨੂੰ ਯਾਦਗਾਰ ਬਣਾਉਣ ਵਾਲਿਆਂ ਵਿੱਚ ਵਰਿੰਦਰ ਕੌਰ, ਖੁਸ਼ਪ੍ਰੀਤ ਕੌਰ, ਪੁਨੀਤ ਗੋਇਲ, ਜਗਦੀਸ਼ ਜੱਗੀ, ਵਿਜੇ ਕੁਮਾਰ, ਗੁਰਪ੍ਰੀਤ ਢਿੱਲੋਂ, ਅਨਵਰ ਹੁਸੈਨ, ਕ੍ਰਿਸ਼ਨ ਲਾਲ ਧੀਮਾਨ, ਡਾ. ਜੈਦੀਪ, ਤੇਜਿੰਦਰ ਅੰਜਾਨਾ, ਡਾ. ਵੰਦਨਾ, ਅਮਰਪ੍ਰੀਤ ਕੌਰ, ਅਲਕਾ ਅਰੋੜਾ, ਸੰਜੇ ਦਰਦੀ, ਮਧੂ ਮਧੁਮਨ, ਮੋਹਿੰਦਰ ਜੱਗੀ, ਪਰਵਿੰਦਰ ਸ਼ੋਖ, ਹਰੀ ਦੱਤ ਹਬੀਬ, ਨਰਗਿਸ ਤਨਹਾ, ਰਾਜੇਸ਼ ਕੋਟੀਆ, ਪਰਵੀਨ ਵਰਮਾ, ਬਲਜਿੰਦਰ ਸਰੋਏ ਅਤੇ ਸਾਗਰ ਸੂਦ ਸੰਜੇ ਆਦਿ ਕਵੀ ਸ਼ਾਮਲ ਸਨ।