ਦੁੱਖਦਾਈ ਖਬਰ ; ਕਮਾਂਡੋ ਕੰਪਲੈਕਸ 'ਚ ਮਹਿਲਾ ਸਬ-ਇੰਸਪੈਕਟਰ ਦੀ ਮੌਤ, ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਗੁਲਸ਼ਨ ਕੌਰ ਗਰਾਊਂਡ ਦੀਆਂ ਪੌੜੀਆਂ 'ਤੇ ਅਭਿਆਸ ਕਰ ਰਹੀ ਸੀ। ਇਸ ਦੌਰਾਨ ਅਚਾਨਕ ਉਸ ਦਾ ਸੰਤੁਲਨ ਵਿਗੜਿਆ ਜਾਂ ਸਰੀਰਕ ਤਕਲੀਫ ਕਾਰਨ ਉਹ ਪੌੜੀਆਂ 'ਤੇ ਡਿੱਗ ਪਈ। ਹਾਲਾਂਕਿ ਉਸ ਨੂੰ ਤੁਰੰਤ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
Publish Date: Thu, 23 Apr 2026 07:39 PM (IST)
Updated Date: Thu, 23 Apr 2026 07:41 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੇ ਬਹਾਦਰਗੜ੍ਹ ਸਥਿਤ ਕਮਾਂਡੋ ਕੰਪਲੈਕਸ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਅਭਿਆਸ ਕਰ ਰਹੀ ਇੱਕ ਨੌਜਵਾਨ ਮਹਿਲਾ ਸਬ-ਇੰਸਪੈਕਟਰ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਗੁਲਸ਼ਨ ਕੌਰ (26) ਵਜੋਂ ਹੋਈ ਹੈ, ਜੋ ਕਿ ਕਪੂਰਥਲਾ ਦੀ ਰਹਿਣ ਵਾਲੀ ਸੀ।
ਜਾਣਕਾਰੀ ਅਨੁਸਾਰ, ਗੁਲਸ਼ਨ ਕੌਰ ਸਾਲ 2023 ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ਸਬ-ਇੰਸਪੈਕਟਰ ਭਰਤੀ ਹੋਈ ਸੀ। ਉਹ ਆਪਣੀ ਪੇਸ਼ੇਵਰ ਟ੍ਰੇਨਿੰਗ ਲਈ ਬਹਾਦਰਗੜ੍ਹ ਦੇ ਕਮਾਂਡੋ ਕੰਪਲੈਕਸ ਵਿੱਚ ਆਈ ਹੋਈ ਸੀ ਅਤੇ ਉੱਥੇ ਹੀ ਰਹਿ ਰਹੀ ਸੀ। ਵੀਰਵਾਰ ਸਵੇਰੇ ਜਦੋਂ ਉਹ ਰੋਜ਼ਾਨਾ ਵਾਂਗ ਗਰਾਊਂਡ ਵਿੱਚ ਪ੍ਰੈਕਟਿਸ ਕਰ ਰਹੀ ਸੀ, ਤਾਂ ਇਹ ਹਾਦਸਾ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ ਗੁਲਸ਼ਨ ਕੌਰ ਗਰਾਊਂਡ ਦੀਆਂ ਪੌੜੀਆਂ 'ਤੇ ਅਭਿਆਸ ਕਰ ਰਹੀ ਸੀ। ਇਸ ਦੌਰਾਨ ਅਚਾਨਕ ਉਸ ਦਾ ਸੰਤੁਲਨ ਵਿਗੜਿਆ ਜਾਂ ਸਰੀਰਕ ਤਕਲੀਫ ਕਾਰਨ ਉਹ ਪੌੜੀਆਂ 'ਤੇ ਡਿੱਗ ਪਈ। ਹਾਲਾਂਕਿ ਉਸ ਨੂੰ ਤੁਰੰਤ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਮ੍ਰਿਤਕਾ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਸੀ।ਪੋਸਟਮਾਰਟਮ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ, ਗੁਲਸ਼ਨ ਕੌਰ ਦੀ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।