ਸਮਾਣਾ 'ਚ ਵਾਪਰੀ ਬੇਅਦਬੀ ਦੀ ਘਟਨਾ, ਪੁਲਿਸ ਤੇ ਪ੍ਰਸ਼ਾਸ਼ਨ ਜਾਂਚ 'ਚ ਜੁਟੇ, ਮੋਰਚੇ ਕੋਲ ਵਾਪਰੀ ਘਟਨਾ
ਦੱਸਣਾ ਬਣਦਾ ਹੈ ਕਿ ਸਮਾਣਾ ਵਿਖੇ ਪਿਛਲੇ ਡੇਢ ਸਾਲ ਤੋਂ ਸਾਰੇ ਧਰਮਾਂ ਚ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਖਾਤਰ ਉੱਚੇ ਟਾਵਰ ਤੇ ਚੜ੍ਹੇ ਗੁਰਜੀਤ ਸਿੰਘ ਫੋਜ਼ੀ ਵਲੋਂ ਕੀਤੇ ਜਾ ਰਹੇ ਸੰਘਰਸ਼ ਤੇ ਧਰਮ ਯੁੱਧ ਮੋਰਚੇ ਕਮੇਟੀ ਵੱਲੋ ਇਸ ਦੀ ਹਮਾਇਤ ਕਰਨ ਦੇ ਚਲਦਿਆਂ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਚੋਂਕ ਵਿੱਚ ਤਕਰੀਬਨ ਪਿਛਲੇ ਤਿੰਨ ਹਫ਼ਤਿਆਂ ਤੋਂ ਧਰਨਾ ਲਗਾਈ ਹੋਇਆ ਹੈ
Publish Date: Tue, 17 Mar 2026 12:32 PM (IST)
Updated Date: Tue, 17 Mar 2026 12:35 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਥਾਨਕ ਸ਼ਹਿਰ ਦੇ ਭਵਾਨੀਗੜ੍ਹ ਰੋਡ ਤੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸ੍ਰੀ ਗੁਟਕਾ ਸਾਹਿਬ ਦੇ ਪਵਿੱਤਰ ਅੰਗ ਪਏ ਮਿਲੇ ਹਨ।ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਲੁਥਰਾ ਨੇ ਦੱਸਿਆ ਕਿ ਨੇੜਲੇ ਦੁਕਾਨਦਾਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਕਿਸੇ ਨੇ ਉਨ੍ਹਾਂ ਦੀ ਦੁਕਾਨ ਨੇੜੇ ਧਾਰਮਿਕ ਗ੍ਰੰਥਾਂ ਦੇ ਕੁੱਝ ਅੰਗਾ ਮਿਲੇ ਹਨ। ਇਕੱਠੇ ਹੋਏ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਸੂਚਨਾ ਦਿੱਤੀ ਹੈ।
ਡੀਐਸਪੀ ਫਤਿਹ ਸਿੰਘ ਬਰਾੜ ਨੇ ਕਿਹਾ ਕਿ ਇਹ ਘਟਨਾ ਨਿੰਦਣਯੋਗ ਹੈ ਅਤੇ ਇਸ ਮਾਮਲੇ ਚ ਸੀਸੀਟੀਵ ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਦੀ ਜਲਦੀ ਭਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਘਟਨਾਂ ਸਥਾਨ ਤੋ ਧਰਨਾ ਸਥਾਨ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਤੇ ਹੈ।
ਦੱਸਣਾ ਬਣਦਾ ਹੈ ਕਿ ਸਮਾਣਾ ਵਿਖੇ ਪਿਛਲੇ ਡੇਢ ਸਾਲ ਤੋਂ ਸਾਰੇ ਧਰਮਾਂ ਚ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਖਾਤਰ ਉੱਚੇ ਟਾਵਰ ਤੇ ਚੜ੍ਹੇ ਗੁਰਜੀਤ ਸਿੰਘ ਫੋਜ਼ੀ ਵਲੋਂ ਕੀਤੇ ਜਾ ਰਹੇ ਸੰਘਰਸ਼ ਤੇ ਧਰਮ ਯੁੱਧ ਮੋਰਚੇ ਕਮੇਟੀ ਵੱਲੋ ਇਸ ਦੀ ਹਮਾਇਤ ਕਰਨ ਦੇ ਚਲਦਿਆਂ ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਚੋਂਕ ਵਿੱਚ ਤਕਰੀਬਨ ਪਿਛਲੇ ਤਿੰਨ ਹਫ਼ਤਿਆਂ ਤੋਂ ਧਰਨਾ ਲਗਾਈ ਹੋਇਆ ਹੈ ਤੇ ਸੋਮਵਾਰ ਨੂੰ ਕਮੇਟੀ ਵੱਲੋਂ ਸਾਰੇ ਸ਼ਹਿਰ ਦੇ ਰਸਤਿਆਂ ਨੂੰ ਬੰਦ ਕੀਤਾ ਗਿਆ ਸੀ ਪਰ ਵਪਾਰੀ ਵਰਗ ਨੂੰ ਆ ਰਹੀਆਂ ਦਿੱਕਤਾਂ ਦੇ ਚਲਦਿਆਂ ਸਾਰੇ ਰਸਤਿਆਂ ਨੂੰ ਪ੍ਰਸ਼ਾਸਨ ਨੇ ਖੁਲਵਾ ਦਿੱਤਾ ਸੀ। ਅਗਲੇ ਦਿਨ ਹੀ ਮੋਰਚੇ ਤੋਂ ਥੋੜੀ ਦੂਰੀ ਤੇ ਅਜਿਹੀ ਘਟਨਾ ਵਾਪਰਨ ਨਾਲ ਇਲਾਕੇ ਵਿਚ ਤਣਾਅ ਹੈ।