ਰੋਟਰੀ ਕਲੱਬ ਨਾਭਾ ਗ੍ਰੇਟਰ ਨੂੰ ਦਿਆਂਗੇ ਪੂਰਨ ਸਹਿਯੋਗ : ਜੱਸੀ ਸੋਹੀਆ
ਰੋਟਰੀ ਕਲੱਬ ਨਾਭਾ ਗ੍ਰੇਟਰ ਨੂੰ ਹਮੇਸ਼ਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਜੱਸੀ ਸੋਹੀਆ ਨੇ ਕੀਤਾ ਵਾਅਦਾ
Publish Date: Tue, 20 Jan 2026 06:08 PM (IST)
Updated Date: Tue, 20 Jan 2026 06:09 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਹਰ ਸਾਲ ਦੀ ਤਰ੍ਹਾਂ ਰੋਟਰੀ ਕਲੱਬ ਨਾਭਾ ਗ੍ਰੇਟਰ ਨਾਭਾ ਨੇ ਪ੍ਰਧਾਨ ਭੁਪੇਸ਼ ਬਾਂਸਲ, ਸਕੱਤਰ ਮਨੋਜ ਸਿੰਗਲਾ, ਕੈਸ਼ੀਅਰ ਤੇਜ ਬਾਂਸਲ, ਪ੍ਰੋਜੈਕਟ ਚੇਅਰਮੈਨ ਸੰਜੀਵ ਗਰਗ, ਸੁਸ਼ਮਾ ਗਰਗ ਦੀ ਅਗਵਾਈ ਹੇਠ ਤ੍ਰਿਵੇਣੀ ਪੈਲੇਸ ਵਿਖੇ ਪਰਿਵਾਰਕ ਮਿਲਣੀ ਅਤੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਅਤੇ ਉਨ੍ਹਾਂ ਦੀ ਧਰਮਪਤਨੀ ਹਰਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਰੋਟਰੀ ਕਲੱਬ ਵੱਲੋਂ ਪਰਿਵਾਰਕ ਪੁਨਰ-ਮਿਲਨ ਦੀ ਸ਼ਲਾਘਾ ਕੀਤੀ। ਕਲੱਬ ਨੂੰ ਹਰ ਤਰ੍ਹਾਂ ਨਾਲ ਆਪਣਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਉਹ ਦਿਨ-ਰਾਤ ਕਲੱਬ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਇਸ ਮੌਕੇ ਕਲੱਬ ਦੀਆਂ ਔਰਤਾਂ ਨੇ ਗੀਤਾਂ ਤੇ ਗਿੱਧੇ ਦੀ ਸੁੰਦਰ ਪੇਸ਼ਕਾਰੀ ਦਿੱਤੀ। ਕਲੱਬ ਮੈਂਬਰਾਂ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ, ਇਸ ਦੇ ਨਾਲ ਹੀ ਆਏ ਰੋਟਰੀ ਪ੍ਰਧਾਨ ਸੰਜੀਵ ਸੇਠ ਨੂੰ ਵੀ ਫੁੱਲਾਂ ਦੀ ਮਾਲਾ ਪਹਿਨਾਈ ਗਈ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਰਵਨੀਸ਼ ਗੋਇਲ, ਕੈਸ਼ੀਅਰ ਨਿਤਿਨ ਗੁਪਤਾ, ਪ੍ਰਿੰਸੀਪਲ ਅਸ਼ਵਨੀ ਮਦਾਨ ਤੇ ਓਮ ਪ੍ਰਕਾਸ਼ ਗਰਗ ਠੇਕੇਦਾਰ ਸਮੇਤ ਸ਼ਹਿਰ ਦੀਆਂ ਹੋਰ ਕਈ ਨਾਮਵਰ ਹਸਤੀਆਂ ਮੌਜੂਦ ਸਨ।