ਟਾਂਗਰੀ ਨਦੀ ’ਤੇ ਜਲਦ ਲਗਣਗੇ 16 ਕਰੋੜ ਰੁਪਏ : ਹਡਾਣਾ
ਟਾਂਗਰੀ ਨਦੀ ਤੇ ਜਲਦ ਲਗਣਗੇ 16 ਕਰੋੜ ਰੁਪਏ: ਰਣਜੋਧ ਹਡਾਣਾ
Publish Date: Thu, 16 Oct 2025 04:26 PM (IST)
Updated Date: Thu, 16 Oct 2025 04:26 PM (IST)
ਰਾਕੇਸ਼ ਸ਼ਰਮਾ, ਪੰਜਾਬੀ ਜਾਗਰਣ, ਭੁਨਰਹੇੜੀ : ਹੜ੍ਹ ਪ੍ਰਭਾਵਿਤ ਫਸਲਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ ਪੰਜਾਬ ਦੀ ਮੁਹਿੰਮ ਤਹਿਤ ਅੱਜ ਹਲਕਾ ਸਨੌਰ ’ਚ ਬਲਾਕ ਭੁਰਨਹੇੜੀ ਦੇ ਕੁਝ ਪਿੰਡਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 110 ਏਕੜ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਲਈ ਹਲਕਾ ਸਨੌਰ ਦੇ ਇੰਚਾਰਜ ਰਣਜੋਤ ਸਿੰਘ ਹਡਾਣਾ ਵੱਲੋਂ ਬੀਡੀਪੀਓ ਦਫਤਰ ਭੁਨਰਹੇੜੀ ਵਿਖੇ 80 ਦੇ ਕਰੀਬ ਕਿਸਾਨਾਂ ਨੂੰ ਪ੍ਰਮਾਣ ਪੱਤਰ ਵੰਡੇ ਗਏ। ਉੱਥੇ ਹੀ ਰਣਜੋਧ ਹਡਾਣਾ ਪੱਤਰਾਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਟਾਂਗਰੀ ਨਦੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 16 ਕਰੋੜ ਰੁਪਏ ਜਾਰੀ ਕਰਨ ਜਾ ਰਹੀ ਹੈ। ਇਸ ਮੌਕੇ ਰਣਜੋਧ ਹਡਾਣਾ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਉਹ ਅੱਜ ਪੂਰਾ ਕਰਨ ਜਾ ਰਹੀ ਹੈ ਤੇ ਕਿਸਾਨਾਂ ਦੇ ਚਿਹਰੇ ਤੇ ਜਿਹੜੀ ਖੁਸ਼ਹਾਲੀ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਐੱਸਡੀਐੱਮ ਪਟਿਆਲਾ ਹਰਜੋਤ ਕੌਰ, ਨਾਇਬ ਤਹਿਸੀਲਦਾਰ ਅਰਮਾਨਦੀਪ ਸਿੰਘ, ਵਾਈਸ ਚੇਅਰਮੈਨ ਗੁਰਮੀਤ ਸਿੰਘ ਬਿੱਟੂ, ਪ੍ਰਦੀਪ ਜੋਸ਼ਨ ਪ੍ਰਧਾਨ ਨਗਰ ਕੌਂਸਲਰ ਸਨੌਰ, ਬੀਡੀਪੀਓ ਸੰਦੀਪ ਸਿੰਘ, ਸੁਪਰਡੈਂਟ ਮਨਦੀਪ ਕੌਰ ਤੋਂ ਇਲਾਵਾ ਕਿਸਾਨ ਕੁਲਦੀਪ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ, ਹਰਭਜਨ ਸਿੰਘ, ਦੀਦਾਰ ਸਿੰਘ ਸੁਖਦੇਵ ਸਿੰਘ, ਬਿਕਰਮ ਸਿੰਘ ਆਦਿ ਮੌਜੂਦ ਸਨ।