ਭਾਜਪਾ ਉਮੀਦਵਾਰ ਰੰਜਨਾ ਨੇ ਵਾਰਡ ਨੰਬਰ 9 ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ
ਭਾਜਪਾ ਉਮੀਦਵਾਰ ਰੰਜਨਾ ਵਰਮਾ ਨੇ ਵਾਰਡ ਨੰਬਰ 9 ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ
Publish Date: Sun, 17 May 2026 05:08 PM (IST)
Updated Date: Sun, 17 May 2026 05:09 PM (IST)
ਐਚ.ਐੱਸ.ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਨਗਰ ਕੌਂਸਲ ਦੀਆਂ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਸੰਬੰਧ ਦੇ ਵਿੱਚ ਵਾਰਡ ਨੰਬਰ 9 ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਰੰਜਨਾ ਵਰਮਾ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਤੇ ਭਾਜਪਾ ਚੋਣ ਅਬਜਰਵਰ ਐਸ.ਕੇ ਦੇਵ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਨੰਦਾ, ਐਡਵੋਕੇਟ ਪਰਮਵੀਰ ਚੌਧਰੀ ਸਮੇਤ ਕਈ ਹੋਰ ਵੱਡੀਆਂ ਸ਼ਖਸ਼ੀਅਤਾਂ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਮੌਜੂਦ ਸਨ। ਜਿਕਰਯੋਗ ਹੈ ਕਿ ਰੰਜਨਾ ਵਰਮਾ ਜੋ ਕਿ ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੇ ਪਤਨੀ ਹਨ ਅਤੇ ਉਹ ਪਹਿਲਾਂ ਵੀ ਵਾਰਡ ਨੰਬਰ 9 ਤੋਂ ਕੌਂਸਲਰ ਰਹਿ ਚੁੱਕੇ ਹਨ। ਇਸ ਵਾਰ ਵੀ ਲੋਕਾਂ ਵੱਲੋਂ ਉਹਨਾਂ ਨੂੰ ਭਰਪੂਰ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਨਾਮਜ਼ਦਗੀ ਦੌਰਾਨ ਭਾਜਪਾ ਉਮੀਦਵਾਰ ਰੰਜਨਾ ਵਰਮਾ ਅਤੇ ਉਹਨਾਂ ਦੇ ਪਾਰਟੀ ਸਮਰਥਕਾਂ ਵਿੱਚ ਕਾਫੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਭਾਜਪਾ ਆਗੂਆਂ ਨੇ ਜਿੱਤ ਦਾ ਦਾਅਵਾ ਵੀ ਕੀਤਾ।