ਰਾਜਪੁਰਾ ਦੇ ਕਲਾਕਾਰ ਦਾ ਕਮਾਲ: 10,000 ਅਨਾਜ ਦੇ ਦਾਣਿਆਂ ਨਾਲ ਤਿਆਰ ਕੀਤਾ ਪ੍ਰਧਾਨ ਮੰਤਰੀ ਦਾ ਚਿੱਤਰ, ਹੁਣ ਪਹੁੰਚੇਗਾ PM ਮੋਦੀ ਤੱਕ
ਚਾਰ ਸਾਲਾਂ ਤੱਕ ਸਰਪ੍ਰਸਤੀ ਵਿੱਚ ਰੱਖੀ ਗਈ ਇਸ ਕਲਾ ਕ੍ਰਿਤੀ ਨੂੰ ਪੰਜਾਬ ਦੀ ਧਰਤੀ ’ਤੇ ਉੱਗੀ ਕਣਕ, ਚੌਲ, ਮੱਕੀ, ਮੂੰਗ, ਮਸਰ, ਮਾਹ ਅਤੇ ਜੀਰੇ ਸਮੇਤ ਵੱਖ-ਵੱਖ ਅਨਾਜਾਂ ਨਾਲ ਤਿਆਰ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਸ ਕਲਾ ਕ੍ਰਿਤੀ ਦੀ ਪ੍ਰਸ਼ੰਸਾ ਕਰਦਿਆਂ ਆਪਣੇ ਅਧਿਕਾਰਕ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕੀਤੀ।
Publish Date: Fri, 27 Feb 2026 11:11 AM (IST)
Updated Date: Fri, 27 Feb 2026 11:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਰਾਜਪੁਰਾ ਦੇ ਗ੍ਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਵੱਲੋਂ 10,000 ਅਨਾਜ ਦੇ ਦਾਣਿਆਂ ਨਾਲ ਤਿਆਰ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿੱਤਰ ਹੁਣ ਪ੍ਰਧਾਨ ਮੰਤਰੀ ਤੱਕ ਪਹੁੰਚਣ ਜਾ ਰਿਹਾ ਹੈ। ਇਹ ਵਿਲੱਖਣ ਭੇਟ ਪ੍ਰਧਾਨ ਮੰਤਰੀ ਨੂੰ ਦਿੱਤੀ ਜਾ ਰਹੀ ਹੈ, ਜਿਸ ਵਿਚ ਪੰਜਾਬ ਦੇ ਲੋਕਾਂ ਦਾ ਸੁਨੇਹਾ ਸਪੱਸ਼ਟ ਤੌਰ ’ਤੇ ਪ੍ਰਗਟ ਹੁੰਦਾ ਹੈ।
ਚਾਰ ਸਾਲਾਂ ਤੱਕ ਸਰਪ੍ਰਸਤੀ ਵਿੱਚ ਰੱਖੀ ਗਈ ਇਸ ਕਲਾ ਕ੍ਰਿਤੀ ਨੂੰ ਪੰਜਾਬ ਦੀ ਧਰਤੀ ’ਤੇ ਉੱਗੀ ਕਣਕ, ਚੌਲ, ਮੱਕੀ, ਮੂੰਗ, ਮਸਰ, ਮਾਹ ਅਤੇ ਜੀਰੇ ਸਮੇਤ ਵੱਖ-ਵੱਖ ਅਨਾਜਾਂ ਨਾਲ ਤਿਆਰ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਸ ਕਲਾ ਕ੍ਰਿਤੀ ਦੀ ਪ੍ਰਸ਼ੰਸਾ ਕਰਦਿਆਂ ਆਪਣੇ ਅਧਿਕਾਰਕ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕੀਤੀ। ਜਾਣਕਾਰੀ ਅਨੁਸਾਰ ਇਹ ਖ਼ਾਸ ਭੇਟ ਕਿਸਾਨਾਂ ਲਈ ਚੱਲ ਰਹੀਆਂ ਕਲਿਆਣਕਾਰੀ ਯੋਜਨਾਵਾਂ ਦੇ ਸੰਦਰਭ ਵਿਚ ਸੰਸਦ ਦੇ ਆਉਣ ਵਾਲੇ ਬਜਟ ਸੈਸ਼ਨ (ਦੂਜਾ ਚਰਨ), ਜੋ 9 ਮਾਰਚ 2026 ਤੋਂ 2 ਅਪ੍ਰੈਲ 2026 ਤੱਕ ਚੱਲੇਗਾ, ਦੌਰਾਨ ਪੇਸ਼ ਕੀਤੀ ਜਾਵੇਗੀ।