ਪੀਡਬਲਿਯੂਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ
ਪੀਡਬਲਿਯੂਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਕੀਤਾ ਰੋਸ਼ ਪ੍ਰਦਰਸਨ
Publish Date: Tue, 05 May 2026 06:08 PM (IST)
Updated Date: Tue, 05 May 2026 06:08 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਪੀਡਬਲਿਯੂਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਪੱਕੇ ਕਰਮਚਾਰੀਆਂ, ਆਊਟ ਸੋਰਸ ਕਰਮਚਾਰੀਆਂ ਸਬੰਧੀ ਸਰਕਾਰ ਵਿਰੁੱਧ ਨਾਭਾ ਰੋਡ ਦਫ਼ਤਰ ਨਜ਼ਦੀਕ ਰੋਸ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਦੇ ਸੀਨੀਅਰ ਆਗੂ ਜਸਬੀਰ ਸਿੰਘ ਖੋਖਰ, ਰਾਜਪਾਲ ਸਿੰਘ ਲਸੋਈ ਅਤੇ ਧਰਮਪਾਲ ਸਿੰਘ ਲੋਹਟ ਨੇ ਸਾਂਝੇ ਤੌਰ ’ਤੇ ਕਿਹਾ ਕਿ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਥਾਨਕ ਸਰਕਾਰਾ ਵਿਭਾਗ ਅਤੇ ਸੀਵਰੇਜ ਬੋਰਡ ਵਿਭਾਗ ਦੇ ਉੱਚ ਅਧਿਕਾਰੀਆਂ ਵਿਰੁੱਧ 7 ਮਈ ਨੂੰ ਸੈਕਟਰ 35 ਚੰਡੀਗੜ੍ਹ ਵਿਖੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਪੰਜਾਬ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਦੀ ਅਗਵਾਈ ਹੇਠ ਪੂਰੇ ਪੰਜਾਬ ਤੋਂ ਕਰਮਚਾਰੀ ਧਰਨੇ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਅੰਦਰ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਕਰਮਚਾਰੀਆਂ ਨੂੰ ਪੈਨਸ਼ਨਾਂ ਨਹੀ ਦਿਤੀ ਜਾ ਰਹੀਆਂ। ਇਸ ਦੇ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਪਹਿਲਾ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ,ਕਿ ਵਿਭਾਗ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਲੋਂ ਆਪਣੇ ਪੱਧਰ ਤੇ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਵਿਚ ਏਜੰਡਾ ਪਾਸ ਕਰਕੇ ਪੈਨਸ਼ਨ ਦੇਣ ਸਬੰਦੀ ਸਹਿਮਤੀ ਪ੍ਰਗਟਾਈ ਗਈ ਸੀ ਪਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਵਾਰ ਵਾਰ ਇਤਰਾਜ ਲਾ ਕੇ ਕੇਸ ਨੂੰ ਵਾਪਸ ਮੋੜਿਆ ਜਾ ਰਿਹਾ ਹੈ। ਸਬ ਕਮੇਟੀ ਦੇ ਚੇਅਰਮੈਨ ਵਿਤ ਮੰਤਰੀ ਅਤੇ ਸਥਾਨਕ ਸਰਕਾਰਾਂ ਮੰਤਰੀ ਨਾਲ ਤਿੰਨ ਵਾਰ ਜਥੇਬੰਦੀ ਦੀਆਂ ਮੀਟਿੰਗਾਂ ’ਚ ਹਦਾਇਤਾਂ ਜਾਰੀ ਹੋਣ ਦੇ ਬਾਵਜੂਦ ਵੀ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਫਸਰ ਅਤੇ ਸਥਾਨਕ ਸਰਕਾਰ ਵਿਭਾਗ ਵਲੋਂ ਪੈਨਸ਼ਨ ਦੇਣ ਬਾਰੇ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ। ਇਸ ਦੇ ਨਾਲ ਹੀ ਆਊਟ ਸੋਰਸਿਸ ਅਤੇ ਕੰਟਰੈਕਟ ਦੇ ਕਾਮਿਆ ਨੂੰ ਵਿਭਾਗ ਵਿੱਚ ਸ਼ਾਮਿਲ ਕਰਕੇ ਪੱਕਾ ਕਰਨਾ, ਜਿਨੀ ਦੇਰ ਰੈਗੂਲਰ ਪਾਲਿਸੀ ਨਹੀ ਬਣਦੀ ਚੰਡੀਗੜ੍ਹ ਦੇ ਕੱਚੇ ਮੁਲਾਜ਼ਮਾਂ ਵਾਂਗ ਤਨਖਾਹ ਵਿੱਚ ਵਾਧਾ ਕਰਨਾ ਵਿਭਾਗ ਅੰਦਰ 2016ਦੀ ਪਾਲਿਸੀ ਤਹਿਤ ਪੱਕੇ ਕੀਤੇ ਕਰਮਚਾਰੀਆਂ ਨੂੰ ਏ ਸੀ ਪੀ ਲਾਭ ਦੇਣਾ। ਬੋਰਡ ਅੰਦਰ ਹਜਾਰਾਂ ਖਾਲੀ ਪਈਆਂ ਪੋਸਟਾਂ ਭਰਨਾ। ਇਸ ਮੌਕੇ ਵਿਚ ਖ਼ਜ਼ਾਨਚੀ ਦੀਪਕ ਕੁਮਾਰ ਵਿਜੈ ਕੁਮਾਰ ਲਖਵਿੰਦਰ ਸਿੰਘ ਗੁਰਚਰਨ ਸਿੰਘ ਧਨੋਆ ਜਸਵਿੰਦਰ ਸਿੰਘ ਉੱਗੇਰਸ਼ਨ ਜੀਤ ਬਹਾਦਰ, ਜਸਬੀਰ ਪਜੋਲਾਂ, ਮਲਕੀਤ ਸਿੰਘ, ਸੁਖਬੀਰ ਸਿੰਘ, ਸਵਰਨ ਸਿੰਘ, ਜਰਨੈਲ ਸਿੰਘ, ਹਾਕਮ ਸਿੰਘ, ਰਾਮ ਅਧਾਰ, ਸ਼ੇਰ ਬਹਾਦਰ, ਕੁਲਦੀਪ ਵਰਮਾ, ਜਤਿੰਦਰ ਕੁਮਾਰ, ਤਾਰਾ ਸਿੰਘ ਆਦਿ ਸ਼ਾਮਿਲ ਸਨ।