- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜੋਕੇ ਦੌਰ ਵਿਚ ਅਪਰਾਧੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਦੀ ਵਰਤੋਂ ਕਰਕੇ ਡੀਪਫੇਕ, ਡਿਜੀਟਲ ਅਰੈਸਟ ਸਕੈਮ ਅਤੇ ਵੱਡੀ ਕਿਸਮ ਦੀ ਵਿੱਤੀ ਧੋਖਾਧੜੀ ਕਰ ਰਹੇ ਹਨ। ਇਹ ਕੇਂਦਰ ਇਨ੍ਹਾਂ ਹਮਲਿਆਂ ਦੀ ਪਛਾਣ ਕਰਨ ਅਤੇ ਇਨ੍ਹਾਂ ਨੂੰ ਰੋਕਣ ਲਈ ਵਿਸ਼ੇਸ਼ ਤਕਨੀਕੀ ਸਿਖਲਾਈ ਦੇਵੇਗਾ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਵਿਚ ਵਧ ਰਹੇ ਸਾਈਬਰ ਅਪਰਾਧਾਂ ਤੇ ਡਿਜੀਟਲ ਧੋਖਾਧੜੀ ਦੇ ਅੰਕੜਿਆਂ ਨੂੰ ਦੇਖਦੇ ਹੋਏ ਪੰਜਾਬੀ ਯੂਨੀਵਰਸਿਟੀ ਨੇ ਇਕ ਇਤਿਹਾਸਕ ਕਦਮ ਚੁੱਕਿਆ ਹੈ। ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵਿਚ ਪੰਜਾਬ ਦੇ ਪਹਿਲੇ 'ਸਾਈਬਰ ਵੈਲਨੈੱਸ ਅਤੇ ਸੁਰੱਖਿਆ ਕੇਂਦਰ' (ਸੀਡਬਲਯੂਐਸਸੀ) ਦਾ ਉਦਘਾਟਨ ਕੀਤਾ ਗਿਆ ਹੈ।
ਇਹ ਕੇਂਦਰ ਨਾ ਸਿਰਫ਼ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਵਿਚ ਮਾਹਰ ਬਣਾਏਗਾ, ਸਗੋਂ ਆਮ ਲੋਕਾਂ ਨੂੰ ਡਿਜੀਟਲ ਹਮਲਿਆਂ ਤੋਂ ਬਚਾਉਣ ਲਈ ਇਕ ਢਾਲ ਵਜੋਂ ਕੰਮ ਕਰੇਗਾ। 'ਸਾਈਬਰ ਵੈਲਨੈੱਸ ਅਤੇ ਸੁਰੱਖਿਆ ਕੇਂਦਰ' ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. (ਡਾ.) ਜਗਦੀਪ ਸਿੰਘ ਦੀ ਅਗਵਾਈ ਵਿਚ ਹੋਇਆ, ਜਿੱਥੇ ਸਰਦਾਰ ਪਟੇਲ ਯੂਨੀਵਰਸਿਟੀ, ਮੰਡੀ ਦੇ ਵਾਈਸ ਚਾਂਸਲਰ ਡਾ. ਲਲਿਤ ਕੁਮਾਰ ਅਵਸਥੀ ਵਿਸ਼ੇਸ ਤੌਰ ’ਤੇ ਪੁੱਜੇ।
ਈਆਈਸੀਐਚ ਦੇ ਡਾਇਰੈਕਟਰ ਪ੍ਰੋ. (ਡਾ.) ਹਿਮੇਂਦਰ ਭਾਰਤੀ ਨੇ ਕਿਹਾ ਕਿ ਇਹ ਕੇਂਦਰ ਸਾਈਬਰ ਸੁਰੱਖਿਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰੇਗਾ। ਸੀਐਸਈ ਵਿਭਾਗ ਦੇ ਚੇਅਰਪਰਸਨ ਪ੍ਰੋ. (ਡਾ.) ਜਸਵਿੰਦਰ ਸਿੰਘ ਨੇ ਵਧ ਰਹੇ ਸਾਈਬਰ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਅੰਤਰ-ਅਨੁਸ਼ਾਸਨੀ ਖੋਜ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਹਿਯੋਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਮੁੱਖ ਮਹਿਮਾਨ ਡਾ. ਲਲਿਤ ਕੁਮਾਰ ਅਵਸਥੀ ਨੇ ਇਸ ਪਹਿਲਕਦਮੀ ਨੂੰ ਸਮੇਂ ਦੀ ਲੋੜ ਦੱਸਦਿਆਂ ਕਿਹਾ ਕਿ ਜ਼ਮੀਨੀ ਪੱਧਰ 'ਤੇ ਸਾਈਬਰ ਜਾਗਰੂਕਤਾ ਵਧਾਉਣਾ ਬਹੁਤ ਜ਼ਰੂਰੀ ਹੈ।
-ਸਾਈਬਰ ਹਮਲਿਆਂ ਦੀ ਪਛਾਣ ’ਤੇ ਰੋਕਣ ਦਿੱਤੀ ਜਾਵੇਗੀ ਸਿਖਲਾਈ
ਅਜੋਕੇ ਦੌਰ ਵਿਚ ਅਪਰਾਧੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਦੀ ਵਰਤੋਂ ਕਰਕੇ ਡੀਪਫੇਕ, ਡਿਜੀਟਲ ਅਰੈਸਟ ਸਕੈਮ ਅਤੇ ਵੱਡੀ ਕਿਸਮ ਦੀ ਵਿੱਤੀ ਧੋਖਾਧੜੀ ਕਰ ਰਹੇ ਹਨ। ਇਹ ਕੇਂਦਰ ਇਨ੍ਹਾਂ ਹਮਲਿਆਂ ਦੀ ਪਛਾਣ ਕਰਨ ਅਤੇ ਇਨ੍ਹਾਂ ਨੂੰ ਰੋਕਣ ਲਈ ਵਿਸ਼ੇਸ਼ ਤਕਨੀਕੀ ਸਿਖਲਾਈ ਦੇਵੇਗਾ। ਇਹ ਕੇਂਦਰ 'ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਅਤੇ ਕਰੀਅਰ ਹੱਬ' (ਈਆਈਸੀਐੱਚ) ਦੇ ਅਧੀਨ ਰੂਸਾ ਗ੍ਰਾਂਟ ਦੀ ਮਦਦ ਨਾਲ ਸਥਾਪਿਤ ਕੀਤਾ ਗਿਆ ਹੈ। ਯੂਨੀਵਰਸਿਟੀ ਨੇ ਆਈਐਸਏਸੀ ਫਾਊਂਡੇਸ਼ਨ ਨਾਲ ਇੱਕ ਸਮਝੌਤਾ ਕੀਤਾ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਸਾਈਬਰ ਸੁਰੱਖਿਆ ਕੋਰਸ, ਇੰਟਰਨਸ਼ਿਪ ਅਤੇ ਸਰਟੀਫਿਕੇਸ਼ਨ ਪ੍ਰਦਾਨ ਕੀਤੇ ਜਾਣਗੇ।
-ਸੂਬੇ ਵਿਚ ’ਚ 740 ਕਰੋੜ ਦੀ ਸਾਈਬਰ ਠੱਗੀ
ਦੱਸਣਾ ਬਣਦਾ ਹੈਕਿ ਪਿਛਲੇ ਕੁਝ ਸਾਲਾਂ ਦੇ ਅੰਕੜੇ ਦਰਸਾਉਂਦੇ ਹਨ ਕਿ ਸਾਈਬਰ ਅਪਰਾਧੀ ਸੂਬੇ ਵਿਚ ਤੇਜ਼ੀ ਨਾਲ ਪੈਰ ਪਸਾਰ ਰਹੇ ਹਨ। ਸਾਲ 2021 ਤੋਂ 2025 ਦਰਮਿਆਨ ਪੰਜਾਬੀਆਂ ਕੋਲੋਂ ਲਗਭਗ 740 ਕਰੋੜ ਦੀ ਠੱਗੀ ਮਾਰੀ ਗਈ ਹੈ। ਸਾਲ 2024 ਵਿਚ ਪੰਜਾਬ ਪੁਲਿਸ ਕੋਲ 35,000 ਤੋਂ ਵੱਧ ਸ਼ਿਕਾਇਤਾਂ ਪਹੁੰਚੀਆਂ, ਜਦਕਿ 2023 ਵਿੱਚ ਇਹ ਗਿਣਤੀ 19,252 ਸੀ। ਜਦੋਂਕਿ ਪੂਰੇ ਭਾਰਤ ਵਿਚ 2024 ਦੌਰਾਨ ਸਾਈਬਰ ਧੋਖਾਧੜੀ ਕਾਰਨ 23 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ।