ਪੀਯੂ ਦੇ ਸਕਿਊਰਿਟੀ ਗਾਰਡ ਕਾਮਿਆਂ ਨੇ ਦਿੱਤਾ ਮੰਗ ਪੱਤਰ
ਪੀਯੂ ਦੇ ਸਕਿਉਰਟੀ ਗਾਰਡ ਕਾਮਿਆਂ ਨੇ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਨੂੰ ਦਿੱਤਾ ਮੰਗ ਪੱਤਰ
Publish Date: Wed, 20 May 2026 07:01 PM (IST)
Updated Date: Wed, 20 May 2026 07:04 PM (IST)

ਫੋਟੋ 20ਪੀਟੀਐਲ: 39 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਗੈਰ ਅਧਿਆਪਨ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਹੋਂਦ ਵਿਚ ਆਈ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਹੋਈ। ਇਕੱਤਰਤਾ ਦੌਰਾਨ ਪਿਛਲੇ 8 ਸਾਲਾਂ ਤੋਂ ਯੂਨੀਵਰਸਿਟੀ ਅਧੀਨ ਸੇਵਾਵਾਂ ਨਿਭਾ ਰਹੇ ਦਿਹਾੜੀਦਾਰ ਸਕਿਉਰਟੀ ਗਾਰਡ ਕਾਮਿਆਂ ਨੇ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੇ ਕਨਵੀਨਰ ਅਮਰਜੀਤ ਕੌਰ ਗਿੱਲ ਨੂੰ ਆਪਣੀਆਂ ਮੰਗਾਂ ਸਬੰਧੀ ਮੈਮੋਰੰਡਮ ਦਿੱਤਾ। ਸਕਿਊਰਿਟੀ ਗਾਰਡ ਕਾਮਿਆਂ ਨੇ ਸੰਘਰਸ਼ ਕਮੇਟੀ ਦੇ ਧਿਆਨ ਹੇਠ ਲਿਆਉਂਦੇ ਹੋਏ ਮੰਗ ਕੀਤੀ ਕਿ ਪਿਛਲੇ ਲੰਮੇ ਸਮੇਂ ਤੋਂ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਵਰਕਚਾਰਜ ਅਤੇ ਐਡਹਾਕ ਕਰਵਾਇਆ ਜਾਵੇ। ਕਨਵੀਨਰ ਅਮਰਜੀਤ ਕੌਰ ਗਿੱਲ ਨੇ ਇਕੱਤਰ ਹੋਏ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਵਰਕਚਾਰਜ ਅਤੇ ਐਡਹਾਕ ਕਰਾਉਣ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ। ਆਗੂਆਂ ਨੇ ਮੁਲਾਜ਼ਮਾਂ ਦੀ ਮੰਗ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਬਰਾਰਬ ਕੰਮ ਬਰਾਬਰ ਤਨਖਾਹ ਦਾ ਹੱਕ ਹਰੇਕ ਮੁਲਾਜ਼ਮ ਨੂੰ ਦੇਣਾ ਪ੍ਰਸ਼ਾਸਨ ਅਤੇ ਸਰਕਾਰ ਦਾ ਫਰਜ਼ ਬਣਦਾ ਹੈ। ਮਹਿੰਗਾਈ ਦੇ ਯੁੱਗ ਵਿਚ ਘੱਟ ਤਨਖਾਹਾਂ ਤੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਅਸੰਭਵ ਹੈ। ਵਫ਼ਦ ਨੇ ਮੰਗ ਪੱਤਰ ਲੈ ਕਿ ਜਲਦ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।