ਰਾਜਪੁਰਾ ਦੇ ਵਿਅਕਤੀ ਦਾ ਦੱਖਣੀ ਕੋਰੀਆ ’ਚ ਕਤਲ, ਸੋਨੇ ਦੇ ਗਹਿਣਿਆਂ ਲਈ ਪੰਜਾਬੀ ਨੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ
ਬੀਤੀ 30 ਜਨਵਰੀ ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਨੱਥਾ ਸਿੰਘ ਦੀ 29 ਜਨਵਰੀ ਦੀ ਰਾਤ ਨੂੰ ਹੱਤਿਆ ਕਰ ਦਿੱਤੀ ਗਈ ਹੈ। ਹਮਲਾਵਰ ਨੇ ਲੁੱਟ ਤੋਂ ਬਾਅਦ ਸਬੂਤ ਮਿਟਾਉਣ ਦੇ ਉਦੇਸ਼ ਨਾਲ ਘਰ ਨੂੰ ਅੱਗ ਲਗਾ ਦਿੱਤੀ।
Publish Date: Tue, 03 Feb 2026 09:18 AM (IST)
Updated Date: Tue, 03 Feb 2026 09:43 AM (IST)
ਰਾਜਪੁਰਾ : ਨੇੜਲੇ ਪਿੰਡ ਸੈਦਖੇੜੀ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਦੱਖਣੀ ਕੋਰੀਆ ’ਚ ਲੁੱਟ ਦੀ ਨੀਅਤ ਨਾਲ ਇਕ ਹੋਰ ਪੰਜਾਬੀ ਨੇ ਹੱਤਿਆ ਕਰ ਦਿੱਤੀ। ਮ੍ਰਿਤਕ ਦੇ ਚਾਚੇ ਸ਼ਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਨੱਥਾ ਸਿੰਘ (45) ਪਿਛਲੇ 10 ਸਾਲਾਂ ਤੋਂ ਦੱਖਣੀ ਕੋਰੀਆ ਦੇ ਸਣਨ ਸ਼ਹਿਰ ’ਚ ਇਕ ਫੈਕਟਰੀ ’ਚ ਕੰਮ ਕਰ ਰਿਹਾ ਸੀ।
ਬੀਤੀ 30 ਜਨਵਰੀ ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਨੱਥਾ ਸਿੰਘ ਦੀ 29 ਜਨਵਰੀ ਦੀ ਰਾਤ ਨੂੰ ਹੱਤਿਆ ਕਰ ਦਿੱਤੀ ਗਈ ਹੈ। ਹਮਲਾਵਰ ਨੇ ਲੁੱਟ ਤੋਂ ਬਾਅਦ ਸਬੂਤ ਮਿਟਾਉਣ ਦੇ ਉਦੇਸ਼ ਨਾਲ ਘਰ ਨੂੰ ਅੱਗ ਲਗਾ ਦਿੱਤੀ।
ਘਟਨਾ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ। ਮ੍ਰਿਤਕ ਤੇ ਪਰਿਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਦੀ ਪਛਾਣ ਪਾਤੜਾਂ ਇਲਾਕੇ ਦੇ ਬਜਾਜ ਨਾਂ ਦੇ ਵਿਅਕਤੀ ਵਜੋਂ ਹੋਈ ਹੈ, ਜੋ ਨੱਥਾ ਸਿੰਘ ਦੇ ਨੇੜੇ ਹੀ ਰਹਿੰਦਾ ਸੀ। ਮੁਲਜ਼ਮ ਨੇ ਨੱਥਾ ਸਿੰਘ ਦੇ ਗਲੇ ਤੇ ਹੱਥਾਂ ’ਚ ਪਾਏ ਸੋਨੇ ਦੇ ਗਹਿਣੇ ਲੁੱਟਣ ਲਈ ਇਸ ਅਪਰਾਧ ਨੂੰ ਅੰਜਾਮ ਦਿੱਤਾ। ਨੱਥਾ ਸਿੰਘ ਦੇ ਪਰਿਵਾਰ ’ਚ ਪਤਨੀ ਕੁਲਵਿੰਦਰ ਕੌਰ, ਦੋ ਪੁੱਤਰ ਤੇ ਇਕ ਧੀ ਹਨ।