ਪਟਿਆਲਾ ਪੁਲਿਸ ਦੀ ਵੱਡੀ ਸਫ਼ਲਤਾ: ਅਮਰੀਕਾ ਬੈਠੇ ਗੈਂਗਸਟਰ ਬੌਬੀ ਮਾਹੀ ਦੇ 3 ਸ਼ੂਟਰ ਹਥਿਆਰਾਂ ਸਮੇਂਤ ਕਾਬੂ
ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸੀ.ਆਈ.ਏ. ਇੰਚਾਰਜ ਪਰਦੀਪ ਬਾਜਵਾ ਅਗਵਾਈ ਵਾਲੀ ਟੀਮ ਨੇ ਜਾਲ ਵਿਛਾ ਕੇ ਸਤਵਿੰਦਰ ਸਿੰਘ ਉਰਫ ਸੰਨੀ, ਜਸਨਪ੍ਰੀਤ ਸਿੰਘ ਉਰਫ ਹਕਲਾ ਅਤੇ ਦੀਪਕ ਉਰਫ ਦੀਪੂ ਨੂੰ ਕਾਬੂ ਕੀਤਾ। ਇਹ ਤਿੰਨੋਂ ਮੁਲਜ਼ਮ ਪਟਿਆਲਾ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਹਨ।
Publish Date: Fri, 17 Apr 2026 03:23 PM (IST)
Updated Date: Fri, 17 Apr 2026 03:24 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ। ਪਟਿਆਲਾ ਪੁਲਿਸ ਨੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਬੌਬੀ ਮਾਹੀ ਦੇ ਤਿੰਨ ਸਰਗਰਮ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ ਤਿੰਨ ਦੋ ਪਿਸਤੌਲ .30 ਬੋਰ ਅਤੇ 10 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਇਹ ਸ਼ੂਟਰ ਗੈਂਗਸਟਰ ਦੇ ਇਸ਼ਾਰੇ 'ਤੇ ਵਪਾਰੀਆਂ ਅਤੇ ਰਸੂਖਦਾਰ ਵਿਅਕਤੀਆਂ ਨੂੰ ਡਰਾ-ਧਮਕਾ ਕੇ ਫਿਰੌਤੀ ਦੀ ਮੰਗ ਕਰਦੇ ਸਨ। ਇਸਦੀ ਪੁਸ਼ਟੀ ਕਰਦਿਆਂ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ।
ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸੀ.ਆਈ.ਏ. ਇੰਚਾਰਜ ਪਰਦੀਪ ਬਾਜਵਾ ਅਗਵਾਈ ਵਾਲੀ ਟੀਮ ਨੇ ਜਾਲ ਵਿਛਾ ਕੇ ਸਤਵਿੰਦਰ ਸਿੰਘ ਉਰਫ ਸੰਨੀ, ਜਸਨਪ੍ਰੀਤ ਸਿੰਘ ਉਰਫ ਹਕਲਾ ਅਤੇ ਦੀਪਕ ਉਰਫ ਦੀਪੂ ਨੂੰ ਕਾਬੂ ਕੀਤਾ। ਇਹ ਤਿੰਨੋਂ ਮੁਲਜ਼ਮ ਪਟਿਆਲਾ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਹਨ।
ਪੁਲਿਸ ਮੁਤਾਬਕ, ਬੌਬੀ ਮਾਹੀ ਉਰਫ ਰਜਿੰਦਰ ਕੁਮਾਰ, ਜੋ ਇਸ ਵੇਲੇ ਸੀਏਟਲ, ਅਮਰੀਕਾ ਵਿੱਚ ਰਹਿ ਰਿਹਾ ਹੈ, ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਸ਼ੂਟਰਾਂ ਨਾਲ ਸੰਪਰਕ ਵਿੱਚ ਸੀ। ਬੌਬੀ ਮਾਹੀ ਵਪਾਰੀਆਂ ਦੀ ਰੇਕੀ ਕਰਵਾਉਂਦਾ ਸੀ ਅਤੇ ਫਿਰ ਆਪਣੇ ਇਨ੍ਹਾਂ ਸਾਥੀਆਂ ਰਾਹੀਂ ਉਨ੍ਹਾਂ ਦੇ ਘਰਾਂ ਜਾਂ ਵਾਹਨਾਂ 'ਤੇ ਫਾਇਰਿੰਗ ਕਰਵਾ ਕੇ ਦਹਿਸ਼ਤ ਪੈਦਾ ਕਰਦਾ ਸੀ ਤਾਂ ਜੋ ਮੋਟੀ ਫਿਰੌਤੀ ਵਸੂਲੀ ਜਾ ਸਕੇ। ਮੁਲਜ਼ਮਾਂ ਨੂੰ ਇਸ ਕੰਮ ਲਈ ਪੈਸੇ ਅਤੇ ਨਸ਼ੇ ਦਾ ਲਾਲਚ ਦਿੱਤਾ ਜਾਂਦਾ ਸੀ।