ਨਾਭਾ ਹੈੱਡ ਕਾਂਸਟੇਬਲ ਮਰਡਰ ਕੇਸ 'ਚ ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, 2 ਨਾਬਾਲਗਾਂ ਸਣੇ 6 ਮੁਲਜ਼ਮ ਗ੍ਰਿਫ਼ਤਾਰ
ਹੈੱਡਕਾਂਸਟੇਬਲ ਦੇ ਕਤਲ 'ਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਗਿਆ ਹੈ ਤੇ ਇਸ ਮਾਮਲੇ 'ਚ ਦੋ ਵਿਅਕਤੀ ਅਜੇ ਫ਼ਰਾਰ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
Publish Date: Wed, 28 Jan 2026 02:59 PM (IST)
Updated Date: Wed, 28 Jan 2026 03:21 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੇ ਨਾਭਾ 'ਚ ਹੈੱਡ ਕਾਂਸਟੇਬਲ ਅਮਨਦੀਪ ਦੇ ਕਤਲ ਕੇਸ 'ਚ ਪੁਲਿਸ ਨੇ ਕੁੱਲ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਫੜੇ ਗਏ 6 ਵਿਅਕਤੀਆਂ 'ਚੋਂ ਦੋ ਮੁਲਜ਼ਮ ਨਾਬਾਲਗ ਹਨ। ਕਤਲ 'ਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਦੋ ਵਿਅਕਤੀ ਅਜੇ ਫਰਾਰ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਨੇ ਇਸ ਮਾਮਲੇ 'ਚ ਸ਼ਿਆਮ ਉਰਫ਼ ਕੈਫ਼, ਹੀਰਾ ਲਾਲ ਉਰਫ਼ ਹੀਰਾ, ਅਸ਼ੀਸ਼ ਉਰਫ਼ ਆਸ਼ੀ ਅਤੇ ਅਮਿਤ ਕੁਮਾਰ ਸਾਰੇ ਨਾਭਾ ਦੇ ਰਹਿਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 17 ਸਾਲ ਦੇ ਦੋਵੇਂ ਨਾਬਾਲਗ ਮੁਲਜ਼ਮਾਂ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਇਸ ਮਾਮਲੇ 'ਚ ਸੌਰਵ ਕੁਮਾਰ ਅਤੇ ਰਾਹੁਲ ਭਾਰਦਵਾਜ ਫਰਾਰ ਚੱਲ ਰਹੇ ਹਨ।