- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਨੂੰ ਹੋਰ ਸੂਬਿਆਂ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇ 'ਤੇ ਬਣਿਆ ਸ਼ੰਭੂ ਟੋਲ ਪਲਾਜ਼ਾ ਹਜ਼ਾਰਾਂ ਯਾਤਰੀਆਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਇੱਥੇ ਸਰਵਰ ਡਾਊਨ ਰਹਿਣ ਕਾਰਨ ਕਈ ਵਾਰ ਜਿਨ੍ਹਾਂ ਲੋਕਾਂ ਕੋਲ ਫਾਸਟੈਗ ’ਚ ਬੈਲੈਂਸ ਹੁੰਦਾ ਹੈ, ਉਨ੍ਹਾਂ ਦੇ ਖਾਤੇ ’ਚ ਵੀ ਘੱਟ ਬੈਲੈਂਸ ਦਿਖਾਈ ਦੇਣ ਲੱਗਦਾ ਹੈ।

ਗੁਰਪ੍ਰੀਤ ਧੀਮਾਨ, ਜਾਗਰਣ ਘਨੌਰ (ਪਟਿਆਲਾ) : ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇ 'ਤੇ ਟੋਲ ਪਲਾਜ਼ਾ ਦੀ ਸਥਾਪਨਾ ਕੀਤੀ ਸੀ ਤਾਂ ਜੋ ਟੋਲ ਦੇਣ ’ਚ ਹੋਣ ਵਾਲੀ ਦੇਰੀ ਨੂੰ ਧਿਆਨ ’ਚ ਰੱਖਦਿਆਂ ਫਾਸਟੈਗ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ। ਇਸ ਦਾ ਟੀਚਾ ਇਹ ਸੀ ਕਿ ਜੇਕਰ ਵਾਹਨ 'ਤੇ ਫਾਸਟੈਗ ਲੱਗਾ ਹੋਣ ’ਤੇ ਜਿਵੇਂ ਹੀ ਵਾਹਨ ਟੋਲ ਪਲਾਜ਼ਾ 'ਤੇ ਪਹੁੰਚੇਗਾ ਤਾਂ ਉੱਥੇ ਲੱਗੇ ਸਕੈਨਰ ਉਸ ਫਾਸਟੈਗ ਸਟੀਕਰ ਨੂੰ ਸਕੈਨ ਕਰੇਗਾ ਅਤੇ ਵਾਹਨ ਚਾਲਕ ਸਮਾਂ ਬਰਬਾਦ ਕੀਤੇ ਬਿਨਾਂ ਆਸਾਨੀ ਨਾਲ ਉੱਥੋਂ ਲੰਘ ਜਾਵੇਗਾ। ਪਰ, ਹਰਿਆਣਾ ਦੀ ਸਰਹੱਦ ਨਾਲ ਲੱਗਦੇ ਸ਼ੰਭੂ ਟੋਲ ਪਲਾਜ਼ਾ ਦਾ ਫਾਸਟੈਗ ਸਰਵਰ ਹਮੇਸ਼ਾ ਡਾਊਨ ਰਹਿਣ ਦਾ ਖਾਮਿਆਜ਼ਾ ਇੱਥੋਂ ਲੰਘ ਰਹੇ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇੱਥੇ ਹਾਲਾਤ ਇੰਨੇ ਬੁਰੇ ਹੋ ਜਾਂਦੇ ਹਨ ਕਿ ਇਕ ਵਾਹਨ ਨੂੰ ਟੋਲ ਤੋਂ ਨਿਕਲਣ ’ਚ ਦਸ ਤੋਂ ਵੀਹ ਮਿੰਟ ਲੱਗ ਜਾਂਦੇ ਹਨ। ਇਸ ਕਾਰਨ ਇੱਥੇ ਵਾਹਨਾਂ ਦੀ ਲੰਬੀ ਕਤਾਰ ਬਣ ਜਾਂਦੀ ਹੈ ਤੇ ਕਈ ਵਾਰ ਤਾਂ ਇੱਥੇ ਜਾਮ ਵਰਗੇ ਹਾਲਾਤ ਬਣ ਜਾਂਦੇ ਹਨ।
ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਨੂੰ ਹੋਰ ਸੂਬਿਆਂ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇ 'ਤੇ ਬਣਿਆ ਸ਼ੰਭੂ ਟੋਲ ਪਲਾਜ਼ਾ ਹਜ਼ਾਰਾਂ ਯਾਤਰੀਆਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਇੱਥੇ ਸਰਵਰ ਡਾਊਨ ਰਹਿਣ ਕਾਰਨ ਕਈ ਵਾਰ ਜਿਨ੍ਹਾਂ ਲੋਕਾਂ ਕੋਲ ਫਾਸਟੈਗ ’ਚ ਬੈਲੈਂਸ ਹੁੰਦਾ ਹੈ, ਉਨ੍ਹਾਂ ਦੇ ਖਾਤੇ ’ਚ ਵੀ ਘੱਟ ਬੈਲੈਂਸ ਦਿਖਾਈ ਦੇਣ ਲੱਗਦਾ ਹੈ। ਇਸ ਨਾਲ ਲੋਕਾਂ ਦੀ ਟੋਲ ਪਲਾਜ਼ਾ ਦੇ ਕਰਮਚਾਰੀਆਂ ਨਾਲ ਹਮੇਸ਼ਾਂ ਸ਼ਬਦੀ ਜੰਗ ਹੁੰਦੀ ਰਹਿੰਦੀ ਹੈ। ਜਾਮ ਕਾਰਨ ਕਈ ਵਾਰ ਐਮਰਜੈਂਸੀ ਵਾਹਨ ਜਿਵੇਂ ਕਿ ਐਂਬੂਲੈਂਸ ਆਦਿ ਨੂੰ ਵੀ ਨਿਕਲਣ ਲਈ ਰਸਤਾ ਨਹੀਂ ਮਿਲਦਾ।
ਇਸ ਟੋਲ ਪਲਾਜ਼ਾ ਤੋਂ ਰੋਜ਼ਾਨਾ ਲੰਘਣ ਵਾਲੇ ਹਰਦੀਪ ਵੈਦਵਾਨ ਨੇ ਦੱਸਿਆ ਕਿ ਸ਼ਾਮ ਸਮੇਂ ਇੱਥੇ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ, ਜਿੱਥੇ 5 ਤੋਂ 10 ਮਿੰਟ ਦਾ ਰਸਤਾ ਵੀ 25 ਤੋਂ 30 ਮਿੰਟ ਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਅੰਬਾਲਾ ਤੋਂ ਰੋਜ਼ਾਨਾ ਪੰਜਾਬ ’ਚ ਰੁਜ਼ਗਾਰ ਲਈ ਆਉਣ ਵਾਲੇ ਗੌਰਵ ਵਰਮਾ ਨੇ ਦੱਸਿਆ ਕਿ ਉਹ ਪਹਿਲਾਂ ਆਪਣੀ ਕਾਰ ਨਾਲ ਪੰਜਾਬ ਆਉਂਦੇ ਸਨ ਪਰ ਲੰਬੇ ਜਾਮ ਅਤੇ ਦੇਰ ਨਾਲ ਲੱਗਣ ਵਾਲੇ ਸਮੇਂ ਕਾਰਨ ਹੁਣ ਉਹ ਬਾਈਕ 'ਤੇ ਹੀ ਕੰਮ ਲਈ ਆਉਂਦੇ ਹਨ।
1. ਯੈਲੋ ਲਾਈਨ ਨਿਯਮ : ਜੇਕਰ ਟੋਲ ਪਲਾਜ਼ਾ 'ਤੇ ਜਾਮ 100 ਮੀਟਰ ਤੋਂ ਉੱਪਰ ਹੈ, ਤਾਂ ਗੱਡੀਆਂ ਨੂੰ ਮੁਫਤ ਛੱਡਣਾ ਚਾਹੀਦਾ ਹੈ, ਪਰ ਸ਼ੰਭੂ ਟੋਲ ਪਲਾਜ਼ਾ 'ਤੇ ਵਸੂਲੀ ਦਾ ਸਿਲਸਿਲਾ ਬੰਦ ਨਹੀਂ ਹੁੰਦਾ।
2. ਸਕੈਨਰ ਫੇਲ੍ਹੀਅਰ : ਨਿਯਮ ਕਹਿੰਦਾ ਹੈ ਕਿ ਜੇਕਰ ਮਸ਼ੀਨ ਖਰਾਬ ਹੈ ਤਾਂ ਗ਼ਲਤੀ ਵਿਭਾਗ ਦੀ ਹੈ, ਯਾਤਰੀ ਦੀ ਨਹੀਂ। ਯਾਤਰੀ ਨੂੰ ਬਿਨਾਂ ਫੀਸ ਜਾਣਾ ਚਾਹੀਦਾ ਹੈ। ਇੱਥੇ ਇਸਦੇ ਵਿਰੁੱਧ, ਯਾਤਰੀ ਨੂੰ ਹੀ ਪਰੇਸ਼ਾਨ ਕੀਤਾ ਜਾਂਦਾ ਹੈ।
ਟੋਲ ਅਧਿਕਾਰੀ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਟ੍ਰੈਫਿਕ ਦਾ ਦਬਾਅ ਵਧਣ 'ਤੇ ਫਾਸਟੈਗ ਸਰਵਰ ਡਾਊਨ ਹੋਣ ਕਾਰਨ ਇਕ ਗੱਡੀ ਨੂੰ ਸਕੈਨ ਕਰਨ ’ਚ ਜਿੱਥੇ ਕੁਝ ਸਕਿੰਟ ਲੱਗਣੇ ਚਾਹੀਦੇ ਹਨ, ਉੱਥੇ ਕਈ ਮਿੰਟ ਲੱਗ ਰਹੇ ਹਨ। ਸਕੈਨਿੰਗ ’ਚ ਦੇਰੀ ਦੇ ਹੱਲ ਲਈ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।