ਹੋਣਹਾਰ ਵਿਦਿਆਰਥੀਆਂ ਲਈ ਮੌਕਾ, ਸੀਯੂ ਦੇਵੇਗੀ 100 ਫੀਸਦ ਸਕਾਲਰਸ਼ਿਪ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਕਾਬਿਲ ਅਤੇ ਜ਼ਹੀਨ ਵਿਦਿਆਰਥੀਆਂ ਦੀ ਬਾਂਹ ਫੜਦਿਆਂ ਨਾਮਵਰ ਚੰਡੀਗੜ੍ਹ ਯੂਨੀਵਰਸਿਟੀ ਨੇ 'ਸੀਯੂਸੀਈਟੀ-2026' ਸਕਾਲਰਸ਼ਿਪ ਦੇ ਰੂਪ ’ਚ ਉਮੀਦ ਦੀ ਨਵੀਂ ਆਸ ਜਗਾਈ ਹੈ। ਇਕ ਵਿਸ਼ੇਸ਼ ਪ੍ਰੀਖਿਆ ਰਾਹੀਂ ਵਿਦਿਆਰਥੀ ਆਪਣੀ ਕਾਬਲੀਅਤ ਦੇ ਦਮ 'ਤੇ 100 ਫ਼ੀਸਦੀ ਤੱਕ ਦੀ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ। ਇਹ ਅਹਿਮ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. ਆਰਐਸ ਬਾਵਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਂਝੀ ਕੀਤੀ। ਪ੍ਰੋ. (ਡਾ.) ਬਾਵਾ ਨੇ ਦੱਸਿਆ ਕਿ ਹੋਣਹਾਰ ਪਰ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਲਈ ਚਲਾਏ ਜਾ ਰਹੇ 'ਐਡਮਿਸ਼ਨ ਕਮ ਸਕਾਲਰਸ਼ਿਪ' ਪ੍ਰੋਗਰਾਮ ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ (ਸੀਯੂਸੀਈਟੀ 2026) ਦੇ ਜ਼ਰੀਏ ਯੂਨੀਵਰਸਿਟੀ ਹਰ ਸਾਲ 250 ਕਰੋੜ ਰੁਪਏ ਦੀ ਸਕਾਲਰਸ਼ਿਪ ਦੇਕੇ ਹਜ਼ਾਰਾਂ ਵਿਦਿਆਰਥੀਆਂ ਨੂੰ 100 ਫ਼ੀਸਦੀ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ’ਚੋਂ 200 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਅਤੇ 50 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ ਦੇ ਲਖਨਊ ਕੈਂਪਸ ਲਈ ਰਾਖਵੇਂ ਰੱਖੇ ਗਏ ਹਨ। ਇਸ ਸਕਾਲਰਸ਼ਿਪ ਦਾ ਲਾਭ ਲੈਣ ਦੇ ਚਾਹਵਾਨ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਸਾਨੀ ਨਾਲ ਸੀਯੂਸੀਈਟੀ-2026 ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ।
-ਲੱਖਾਂ ਵਿਦਿਆਰਥੀ ਲੈ ਚੁੱਕੇ ਸਕਾਲਰਸ਼ਿਪ ਦਾ ਲਾਭ
ਪ੍ਰੋ. (ਡਾ.) ਬਾਵਾ ਨੇ ਅੱਗੇ ਦੱਸਿਆ ਕਿ ਸਾਲ 2012 ’ਚ ਚੰਡੀਗੜ੍ਹ ਯੂਨੀਵਰਸਿਟੀ ਦੇ ਮੋਹਾਲੀ ਕੈਂਪਸ ਦੀ ਸਥਾਪਨਾ ਤੋਂ ਲੈਕੇ ਹੁਣ ਤੱਕ, ਭਾਰਤ ਦੇ 28 ਸੂਬਿਆਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1.30 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਅਤੇ ਕਈ ਵਿਦੇਸ਼ੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾਂਦੀਆਂ ਸਕਾਲਰਸ਼ਿਪਾਂ ਦਾ ਲਾਭ ਉਠਾਇਆ ਹੈ। ਮੌਜੂਦਾ ਅਕਾਦਮਿਕ ਸਾਲ 2025-26 ਵਿਚ ਇਕੱਲੇ ਪੰਜਾਬ ਦੇ ਹੀ 11,626 ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਦਾ ਲਾਹਾ ਲੈ ਰਹੇ ਹਨ। ਇਨ੍ਹਾਂ ਵਿੱਚੋਂ ਪੰਜਾਬ ਦੇ 5,243 ਵਿਦਿਆਰਥੀ ਸੀਯੂਸੀਈਟੀ ਦੇ ਜ਼ਰੀਏ ਅਤੇ 6,383 ਵਿਦਿਆਰਥੀ ਹੋਰ ਸਕਾਲਰਸ਼ਿਪ ਯੋਜਨਾਵਾਂ ਦੇ ਤਹਿਤ ਆਪਣੀ ਪੜ੍ਹਾਈ ਜਾਰੀ ਰੱਖ ਰਹੇ ਹਨ।
-ਵਿਦਿਆਰਥੀਆਂ ਨੂੰ ਮਿਲ ਰਿਹਾ ਰੁਜਗਾਰ
ਪ੍ਰੋ. (ਡਾ.) ਬਾਵਾ ਨੇ ਦਾਅਵਾ ਕੀਤਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਵਿਦੇਸ਼ ਦੀਆਂ ਦਿੱਗਜ ਕੰਪਨੀਆਂ ਦੀ ਪਹਿਲੀ ਪਸੰਦ ਹੈ। 1300 ਤੋਂ ਵੱਧ ਕੰਪਨੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ 2025 ਸੈਸ਼ਨ ਦੇ ਵਿਦਿਆਰਥੀਆਂ ਨੂੰ 10,000 ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ। ਇਸ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਪੈਕਜ 1.74 ਕਰੋੜ ਰੁਪਏ ਰਿਹਾ, ਜਦਕਿ ਘਰੇਲੂ ਪੈਕਜ ਦੀ ਪੇਸ਼ਕਸ਼ 54.75 ਲੱਕ ਰੁਪਏ ਰਹੀ। ਇਨ੍ਹਾਂ ਵਿੱਚੋਂ 31 ਤੋਂ ਵੱਧ ਕੰਪਨੀਆਂ ਨੇ 20 ਲੱਖ ਰੁਪਏ ਜਾਂ ਇਸ ਤੋਂ ਵੱਧ ਨੌਕਰੀਆਂ ਦੀ ਪੇਸ਼ਕਸ਼ ਕੀਤੀ, ਜਦਕਿ 52 ਕੰਪਨੀਆਂ ਨੇ 15 ਲੱਖ ਰੁਪਏ ਤੋਂ ਵੱਧ ਸਾਲਾਨਾ ਸੈਲਰੀ ਪੈਕਜ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ। ਪ੍ਰੋਫੈਸਰ (ਡਾ.) ਬਾਵਾ ਨੇ ਦੱਸਿਆ ਕਿ ਸਾਲ 2024 ਅਤੇ 2025 ਦੌਰਾਨ ਪੰਜਾਬ ਦੇ 1600 ਤੋਂ ਵੱਧ ਵਿਦਿਆਰਥੀਆਂ ਨੂੰ ਚੋਟੀ ਦੀਆਂ ਐਮਐਨਸੀ ਅਤੇ ਭਾਰਤੀ ਕੰਪਨੀਆਂ ਤੋਂ ਨੌਕਰੀਆਂ ਦੀ ਪੇਸ਼ਕਸ਼ ਮਿਲੀ ਹੈ।