ਓਪਨ ਯੂਨੀਵਰਸਿਟੀ ਵਿਖੇ ਵੈਬੀਨਾਰ ਕਰਵਾਇਆ
ਓਪਨ ਯੂਨੀਵਰਸਿਟੀ ਵਿਖੇ “ਮਨੁੱਖੀ ਸਰੋਤ ਪ੍ਰਬੰਧਨ ਵਿੱਚ ਏ.ਆਈ ਦੀ ਭੂਮਿਕਾ” ਤੇ ਵੈਬੀਨਾਰ ਕਰਵਾਇਆ
Publish Date: Thu, 18 Sep 2025 04:26 PM (IST)
Updated Date: Thu, 18 Sep 2025 04:26 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ.(ਡਾ.) ਰਤਨ ਸਿੰਘ ਦੀ ਯੋਗ ਅਗਵਾਈ ਹੇਠ ਯੂਨੀਵਰਸਿਟੀ ਵਿਖੇ 18 ਸਤੰਬਰ ਨੂੰ ਮਨੁੱਖੀ ਸਰੋਤ ਪ੍ਰਬੰਧਨ ਵਿਚ ਏਆਈ ਦੀ ਭੂਮਿਕਾ ਸਬੰਧੀ ਵੈਬੀਨਾਰ ਕਰਵਾਇਆ ਗਿਆ। ਸਮਾਗਮ ਵਿਚ ਡਾ. ਜਸਪ੍ਰੀਤ ਆਹਲੂਵਾਲੀਆ ਵਾਈਸ-ਪ੍ਰੈਜ਼ੀਡੈਂਟ ਐਚ.ਆਰ-ਫਿਨਵਾਸੀਆ ਗਰੁੱਪ ਮੋਹਾਲੀ ਪ੍ਰਮੁੱਖ ਵਕਤਾ ਸਨ। ਮਾਨਸੀ ਸੀਨੀਅਰ ਮੈਨੇਜਰ ਐੱਚਆਰਐੱਸਐੱਸ (ਆਡਿਟ ਅਤੇ ਪਾਲਣਾ) ਜੈਨਪੈਕਟ, ਗੁਰੂਗ੍ਰਾਮ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ.ਜਸਪ੍ਰੀਤ ਆਹਲੂਵਾਲੀਆ ਨੇ ਮਨੁੱਖੀ ਸਰੋਤ ਪ੍ਰਬੰਧਨ ਵਿਚ ਏਆਈ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਏਆਈ ਮਨੁੱਖੀ ਸਰੋਤ ਪ੍ਰਬੰਧਨ ਵਿਚ ਰੋਜ਼ਾਨਾ ਦੇ ਕਾਰਜਾਂ ਨੂੰ ਸਵੈਚਲਿਤ, ਡਾਟਾ-ਸੰਚਾਲਿਤ ਸੂਝ ਪ੍ਰਦਾਨ ਕਰਕੇ ਤੇ ਕਰਮਚਾਰੀਆਂ ਤੇ ਉਮੀਦਵਾਰਾਂ ਲਈ ਵਿਅਕਤੀਗਤ ਅਨੁਭਵਾਂ ਨੂੰ ਵਧਾ ਕੇ ਇੱਕ ਪਰਿਵਰਤਨਸ਼ੀਲ ਭੂਮਿਕਾ ਨਿਭਾਉਂਦਾ ਹੈ। ਮਾਨਸੀ ਨੇ ਕਿਹਾ ਕਿ ਏਆਈ ਮਨੁੱਖੀ ਸਰੋਤ ਪ੍ਰਬੰਧਨ ਵਿੱਚ ਪ੍ਰਮੁੱਖ ਕਾਰਜਾਂ ਨੂੰ ਵਿਸ਼ੇ ਅਨੁਸਾਰ ਅਨੁਕੂਲ ਬਣਾਉਂਦਾ ਹੈ। ਪ੍ਰੋਗਰਾਮ ਦੇ ਸਵਾਗਤੀ ਸ਼ਬਦ ਡਾ. ਅਮਿਤੋਜ ਸਿੰਘ, ਡੀਨ ਅਕਾਦਮਿਕ ਮਾਮਲੇ ਦੁਆਰਾ ਕਹੇ ਗਏ। ਇਸ ਵੈਬੀਨਾਰ ਦੇ ਕੋਆਡੀਨੇਟਰ ਡਾ. ਸੁਲਕਸ਼ਨਾ ਸਨ। ਡਾ. ਬਲਪ੍ਰੀਤ ਸਿੰਘ ਚੌਹਾਨ ਨੇ ਵੈਬੀਨਾਰ ਦੀ ਥੀਮ ਅਤੇ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ। ਡਾ.ਪਰਮਪ੍ਰੀਤ ਕੌਰ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ।