ਵਿਦਿਆਰਥੀ ਦੀ ਮੌਤ ਦਾ ਮਾਮਲਾ ਭਖਿਆ; ਨਿਰਪੱਖ ਜਾਂਚ ਦੀ ਮੰਗ
ਵਿਦਿਆਰਥੀ ਮੌਤ ਦਾ ਮਾਮਲਾ ਭਖਿਆ : ਨਿਰਪੱਖ ਜਾਂਚ ਦੀ ਮੰਗ
Publish Date: Fri, 22 May 2026 09:09 PM (IST)
Updated Date: Sat, 23 May 2026 04:13 AM (IST)

ਵਿਦਿਆਰਥੀ ਜਥੇਬੰਦੀ ਨੇ ਪ੍ਰਸਾਸ਼ਨ ਦੀ ਕਾਰਗੁਜਾਰੀ ’ਤੇ ਸਵਾਲ ਕੀਤੇ ਖੜੇ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਵਿੱਚ ਵਿਦਿਆਰਥੀ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਿਰਪੱਖ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਜਨਤਕ ਕਰਨ ਦੀ ਕੀਤੀ ਮੰਗ। ਜ਼ਿਕਰਯੋਗ ਹੈ ਕਿ 20 ਮਈ ਕਰੀਬ ਰਾਤ 11 ਵਜੇ ਪੰਜਾਬੀ ਯੂਨੀਵਰਸਿਟੀ ਦੇ ਬੰਦਾ ਸਿੰਘ ਬਹਾਦਰ ਹੋਸਟਲ ਵਿੱਚ ਵਿਦਿਆਰਥੀਆਂ ਨੂੰ ਇਹ ਪਤਾ ਚੱਲਦਾ ਹੈ ਕਿ ਇੱਕ ਕਮਰੇ ਵਿੱਚ ਵਿਦਿਆਰਥੀ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਵਿਦਿਆਰਥੀਆਂ ਨੇ ਇਹ ਜਾਣਕਾਰੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਦਿੱਤੀ। ਜਿਸ ਤੋਂ ਬਾਅਦ ਮੈਡੀਕਲ ਟੀਮ ਨੇ ਘੋਸ਼ਿਤ ਕੀਤਾ ਕਿ ਵਿਦਿਆਰਥੀ ਦੀ ਮੌਤ ਹੋ ਚੁੱਕੀ ਹੈ। ਵਿਦਿਆਰਥੀ ਦੀ ਪਛਾਣ ਵਰੁਣਪ੍ਰੀਤ ਸਿੰਘ ਵਜੋਂ ਹੋਈ ਜੋ ਕਿ ਬੀ.ਟੈਕ ਭਾਗ ਪਹਿਲਾ ਦਾ ਵਿਦਿਆਰਥੀ ਸੀ । ਇਹ ਵਿਦਿਆਰਥੀ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਕੰਗ ਦਾ ਰਹਿਣ ਵਾਲਾ ਸੀ। ਡੱਬੀ ਵਿਵਾਦਾਂ ’ਚ ਰਹਿੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਪੀਐਸਯੂ ਆਗੂ ਗੁਰਦਾਸ ਸਿੰਘ ਨੇ ਕਿਹਾ ਕਿ ਬੀਤੇ ਕੁਝ ਸਾਲਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਵਿੱਚ 4 ਮੌਤਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਇੱਕ ਘਟਨਾ ਲੜਕੀਆਂ ਦੇ ਹੋਸਟਲ ਵਿੱਚ ਵੀ ਵਾਪਰੀ ਸੀ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਕੁੱਝ ਸਾਲ ਪਹਿਲਾਂ ਬੀ.ਟੈਕ ਦੇ ਵਿਦਿਆਰਥੀ ਨਵਜੋਤ ਦਾ ਦਿਨ-ਦਿਹਾੜੇ ਕਤਲ ਹੋ ਜਾਣਾ ਕਿਸੇ ਨੂੰ ਭੁੱਲਿਆ ਨਹੀਂ ਹੈ। ਹੁਣ ਵਰੁਣਪ੍ਰੀਤ ਸਿੰਘ ਦਾ ਇਸ ਤਰ੍ਹਾਂ ਕਮਰੇ ਵਿੱਚੋਂ ਮ੍ਰਿਤਕ ਮਿਲਣਾ ਸਮੁੱਚੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਖਾਸ ਤੌਰ ਤੇ ਉਨ੍ਹਾਂ ਸੁਰੱਖਿਆ ਵਿਭਾਗ ਤੇ ਗੰਭੀਰ ਸਵਾਲ ਖੜੇ ਕਰਦਾ ਹੈ। ਡੱਬੀ ਨਾ ਕੈਮਰੇ, ਨਾ ਕਮਰਿਆਂ ਦੇ ਦਰਵਾਜੇ ਠੀਕ ਗੁਰਦਾਸ ਸਿੰਘ ਨੇ ਕਿਹਾ ਕਿ ਪੀਐੱਸਯੂ ਵੱਲੋਂ ਯੂਨੀਵਰਸਿਟੀ ਵਿੱਚ ਲਗਾਤਾਰ ਵਿਗੜ ਰਹੇ ਮਾਹੌਲ ਬਾਰੇ ਪ੍ਰਸ਼ਾਸਨ ਅੱਗੇ ਪੱਖ ਰੱਖਦੇ ਰਹੇ ਹਾਂ। ਵਾਰ-ਵਾਰ ਕਹਿਣ ਤੇ ਵੀ ਬਾਬਾ ਬੰਦਾ ਸਿੰਘ ਬਹਾਦੁਰ ਹੋਸਟਲ ਵਿੱਚ ਲੋੜੀਂਦੇ ਸੀ.ਸੀ.ਟੀ.ਵੀ ਕੈਮਰੇ ਲਗਾਉਣ ਬਾਰੇ ਕਹਿੰਦੇ ਰਹੇ ਹਾਂ ਪਰ ਪ੍ਰਸ਼ਾਸਨ ਨੇ ਅਜਿਹਾ ਨਹੀਂ ਕੀਤਾ। ਇਸਤੋਂ ਬਿਨਾਂ ਹੋਸਟਲ ਦੇ ਗੇਟ ਟੁੱਟੇ ਹਨ,ਕਈ ਲਾਵਾਰਿਸ ਕਮਰੇ ਖੁੱਲੇ ਪਏ ਹਨ ਜਿੰਨਾਂ ਦੀ ਨਾ ਮੁਰੰਮਤ ਕੀਤੀ ਗਈ ਅਤੇ ਨਾ ਬੰਦ ਕੀਤੇ ਗਏ। ਨਸ਼ੇ ਦੇ ਗਰੋਹਾਂ ਵੱਲੋਂ ਹੋਸਟਲ ਵਿੱਚ ਨਸ਼ਾ ਪਹੁੰਚਾਉਣ ਦੇ ਚਰਚੇ ਸੁਰਖੀਆਂ ਵਿੱਚ ਹਨ, ਪਰ ਯੂਨਿਵਰਸਿਟੀ ਪ੍ਰਸ਼ਾਸਨ ਅੱਖਾਂ ਮੀਟ ਕੇ ਬੈਠਾ ਹੈ। ਉਹ ਕੁੱਝ ਸਮਾਂ ਪਹਿਲਾਂ ਯੂਨੀਵਰਸਿਟੀ ਵਿੱਚ ਦਿਨ ਦਿਹਾੜੇ ਗੋਲੀ ਵੀ ਚੱਲੀ ਸੀ। ਇਸ ਲਈ ਪੰਜਾਬੀ ਯੂਨੀਵਰਸਿਟੀ ਦਾ ਸੁਰੱਖਿਆ ਵਿਭਾਗ ਇਸ ਮਹੌਲ ਲਈ ਜਿੰਮੇਵਾਰ ਹੈ। ਪ੍ਰਸ਼ਾਸਨ ਦੇ ਲਗਾਤਾਰ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਯੂਨੀਵਰਸਿਟੀ ਦੇ ਬੰਦਾ ਸਿੰਘ ਬਹਾਦਰ ਹੋਸਟਲ ਵਿੱਚ ਨਸ਼ਾ ਆਮ ਹੋ ਚੁੱਕਿਆ ਹੈ ,ਇਸ ਨੂੰ ਰੋਕਣ ਲਈ ਸਖਤ ਪ੍ਰਬੰਧ ਕਰਨ ਦੀ ਲੋੜ ਹੈ। ਪਰ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਰਕਾਰ ਦੇ ਨਸ਼ਾ ਰੋਕਣ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ।