ਕਬੱਡੀ ਖਿਡਾਰੀ ਗੁਰਜੀਤ ਹੁੰਦਲ ਸ਼ਾਦੀਪੁਰ ਦਾ ਨਿੱਘਾ ਸਵਾਗਤ
ਕਬੱਡੀ ਖਿਡਾਰੀ ਗੁਰਜੀਤ ਹੁੰਦਲ ਸ਼ਾਦੀਪੁਰ ਦਾ ਨਿੱਘਾ ਸਵਾਗਤ
Publish Date: Sat, 02 May 2026 06:10 PM (IST)
Updated Date: Sat, 02 May 2026 06:11 PM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ : ਪਿੰਡ ਸ਼ਾਦੀਪੁਰ ਦਾ ਜੰਮਪਲ ਅਤੇ ਇਲਾਕੇ ਦਾ ਉੱਘਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਸ਼ਾਦੀਪੁਰ ਜੋ ਕਿ ਮਾਂ ਖੇਡ ਕਬੱਡੀ ਵਿੱਚ ਜਿੱਥੇ ਪੰਜਾਬ ਵਿੱਚ ਆਪਣੀ ਧਾਕ ਜਮਾ ਰਿਹਾ ਹੈ। ਉੱਥੇ ਹੀ ਵਿਦੇਸ਼ਾਂ ਦੀ ਧਰਤੀ ’ਤੇ ਵੀ ਕਈ ਵੱਡੇ ਵੱਡੇ ਕਬੱਡੀ ਖੇਡ ਮੁਕਾਬਲੇ ਖੇਡਕੇ ਆਪਣੇ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕਰ ਰਿਹਾ ਹੈ, ਜਿਸਦਾ ਬੀਤੇ ਦਿਨੀਂ ਵਿਦੇਸ਼ੋਂ ਪਤਰਣ ਤੇ ਪਿੰਡ ਤੇ ਇਲਾਕਾ ਨਿਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਗੁਰਜੀਤ ਸਿੰਘ ਸ਼ਾਦੀਪੁਰ ਨੇ ਦੱਸਿਆ ਕਿ ਉਹ ਭਾਰਤ ਦੇ ਕੋਨੇ-ਕੋਨੇ ਵਿੱਚ ਕਬੱਡੀ ਮੁਕਾਬਲੇ ਖੇਡ ਚੁੱਕਿਆ ਹੈ ਅਤੇ ਲੰਮੇ ਸਮੇਂ ਤੋਂ ਉਹ ਅੰਤਰ ਰਾਸ਼ਟਰੀ ਕਬੱਡੀ ਕੋਚ ਕਾਕਾ ਸ਼ੇਖ ਦੌਲਤ ਅਤੇ ਉੱਘੇ ਕਬੱਡੀ ਪ੍ਰਮੋਟਰ ਰਿਕੂ ਸਮਰਾ ਬੈਲਜ਼ੀਅਮ ਦੀ ਅਗਵਾਈ ਹੇਠ ਪਹਿਲਾਂ ਬਹਿਰੀਨ ਅਤੇ ਹੁਣ ਨਿਊਜੀਲੈਂਡ ਦੀ ਧਰਤੀ ਤੇ ਹੋਏ ਵੱਖ-ਵੱਖ ਕਬੱਡੀ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਕਬੱਡੀ ਟੂਰਨਾਮੈਂਟ ਜਿੱਤ ਕੇ ਟੀਮ ਦੀ ਝੋਲੀ ਪਾਏ ਹਨ। ਗੁਰਜੀਤ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਅੱਜ ਉਹ ਜਿਸ ਮੁਕਾਮ ’ਤੇ ਪੁੱਜਿਆ ਹੈ ਉਸ ਵਿੱਚ ਉਨ੍ਹਾਂ ਦੇ ਸਮੁੱਚੇ ਪਰਿਵਾਰ, ਕੋਚ ਕਾਕਾ ਸ਼ੇਖ ਦੌਲਤ ਅਤੇ ਰਿੰਕੂ ਸਮਰਾ ਬੈਲਜੀਅਮ, ਅਵਤਾਰ ਸਿੰਘ ਸਵਿਜ਼ਰਲੈਂਡ, ਗੁਰਦੇਵ ਸਿੰਘ ਨੰਬਰਦਾਰ ਅਤੇ ਸਾਬਕਾ ਸਰਪੰਚ ਬਲਕਾਰ ਸਿੰਘ ਸਰੋਆ ਦਾ ਅਹਿਮ ਰੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਉਪਲੀ ਕਬੱਡੀ ਟੂਰਨਾਮੈਂਟ ਤੇ ਮੋਟਰਸਾਈਕਲ ਅਤੇ ਨੈਣ ਕਲਾਂ ਕਬੱਡੀ ਮੇਲੇ ਤੇ ਸੋਨੇ ਦੀ ਮੁੰਦਰੀ ਅਤੇ ਰਿੰਕੂ ਸਮਰਾ ਵੱਲੋਂ 51 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਨਸ਼ਿਆਂ ਵਰਗੀਆਂ ਮਾਡ਼ੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਅਤੇ ਆਪਣੇ ਸਰੀਰ ਨੂੰ ਨਰੋਇਆ ਰੱਖਣ ਲਈ ਮਾਂ ਖੇਡ ਕਬੱਡੀ ਨੂੰ ਅਪਣਾਉਣ। ਇਸ ਮੌਕੇ ਵੱਡੀ ਗਿਣਤੀ ’ਚ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਕਬੱਡੀ ਖੇਡ ਕੇ ਵਿਦੇਸ਼ੋਂ ਪਰਤਣ ’ਤੇ ਨਿੱਘਾ ਸਵਾਗਤ ਕੀਤਾ।