ਨਵਾਬ ਫਾਊਂਡੇਸ਼ਨ ਸਕੂਲ ਵਿਖੇ ਮੈਂਗੋ ਡੇਅ ਮਨਾਇਆ ਗਿਆ
ਨਵਾਬ ਫਾਊਂਡੇਸ਼ਨ ਸਕੂਲ ਬਾਂਗਡ਼ਾਂ ਵਿਖੇ ਮੈਂਗੋ ਡੇਅ ਮਨਾਇਆ ਗਿਆ
Publish Date: Fri, 08 May 2026 05:17 PM (IST)
Updated Date: Fri, 08 May 2026 05:20 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਨਵਾਬ ਫਾਊਂਡੇਸ਼ਨ ਸਕੂਲ ਕਪੂਰੀ ਰੋਡ ਬਾਂਗਡ਼ਾਂ ਵਿਖੇ ਅੱਜ ਕਿੰਡਰਗਾਰਟਨ ਦੇ ਬੱਚਿਆਂ ਵੱਲੋਂ ਬਡ਼ੇ ਉਤਸ਼ਾਹ ਨਾਲ “ਮੈਂਗੋ ਡੇ” ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਆਮ ਨਾਲ ਸਬੰਧਤ ਕਵਿਤਾਵਾਂ, ਗੀਤ ਅਤੇ ਚਿੱਤਰਕਲਾ ਪੇਸ਼ ਕੀਤੀ। ਬੱਚਿਆਂ ਲਈ ਅੰਬ ਦੇ ਰਸ, ਮੈਂਗੋ ਸ਼ੇਕ, ਅੰਬ ਦੀਆਂ ਟੌਫੀਆਂ ਅਤੇ ਹੋਰ ਸੁਆਦਿਸ਼ਟ ਚੀਜ਼ਾਂ ਦਾ ਪ੍ਰਬੰਧ ਵੀ ਕੀਤਾ ਗਿਆ। ਅਧਿਆਪਕਾਂ ਨੇ ਬੱਚਿਆਂ ਨੂੰ ਅੰਬ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਸਕੂਲ ਦੇ ਮੈਨੇਜਰ ਡਾਇਰੈਕਟਰ ਜਸਵਿੰਦਰ ਗਿਰ ਅਤੇ ਜਸਵਿੰਦਰ ਕੌਰ, ਪ੍ਰਿੰਸੀਪਲ ਰਿਤੂ ਸਿੰਗਲਾ, ਵਾਈਸ ਪ੍ਰਿੰਸੀਪਲ ਅਮਨਦੀਪ ਕੌਰ ਅਤੇ ਸਮੂਹ ਸਟਾਫ ਨੇ ਬੱਚਿਆਂ ਦੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਦੇ ਆਤਮ-ਵਿਸ਼ਵਾਸ ਅਤੇ ਰਚਨਾਤਮਕਤਾ ਨੂੰ ਨਿਖਾਰਦੇ ਹਨ। ਇਸ ਦਿਨ ਕਿੰਡਰਗਾਰਟਨ ਦੇ ਬੱਚਿਆਂ ਨੇ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਕੂਲ ਦਾ ਮਾਹੌਲ ਖੁਸ਼ੀ ਭਰਿਆ ਦਿਖਾਈ ਦਿੱਤਾ।