ਕੁਦਰਤ ਦੀ ਮਾਰ: ਮੀਂਹ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ, ਚਾਦਰ ਵਾਂਗ ਵਿੱਛੀ ਕਣਕ ਤੇ ਸਰੋਂ ਦੀ ਖੜ੍ਹੀ ਫਸਲ
ਇਲਾਕੇ ਦੇ ਕਈ ਪਿੰਡਾਂ ਵਿੱਚ ਖੇਤਾਂ ਵਿੱਚ ਖੜੀ ਕਣਕ ਅਤੇ ਸਰੋਂ ਤੇ ਸਬਜ਼ੀਆਂ ਦੀ ਫਸਲ ਤੇਜ਼ ਹਵਾਵਾਂ ਦੇ ਜ਼ੋਰ ਨਾਲ ਡਿੱਗਦੀ ਨਜ਼ਰ ਆ ਰਹੀ ਹੈ।, ਕਿਉਂਕਿ ਸਰੋਂ ਦੀ ਫਸਲ ਦੀ ਕਟਾਈ ਦਾ ਸਮਾਂ ਨੇੜੇ ਆਉਣ ਨਾਲ ਫਸਲ ਨੂੰ ਹੋਇਆ ਨੁਕਸਾਨ ਨਾਲ ਕਿਸਾਨਾਂ ਨੂੰ ਵੱਡੀ ਮੁਸ਼ਕਲਾ ਦਾ ਸਹਾਮਣਾ ਕਰਨਾ ਪੈ ਸਕਦਾ ਹੈ ।
Publish Date: Mon, 16 Mar 2026 04:29 PM (IST)
Updated Date: Mon, 16 Mar 2026 04:30 PM (IST)
ਰਵਿੰਦਰ ਸਿੰਘ ਪੰਜੇਟਾ, ਸਨੋਰ। ਵਿਧਾਨ ਸਭਾ ਹਲਕਾ ਸਨੌਰ ਦੇ ਦਰਜਨਾਂ ਪਿੰਡ ਖੁੱਡਾ, ਸ਼ਾਦੀਪੁਰ, ਬੋਸਰਕਲਾ , ਬੋਲੜ ਕਲਾਂ, ਜੋਗੀਪੁਰ , ਬੱਤੀ, ਬੱਤਾ ਤੋਂ ਇਲਾਵਾ ਹੋਰ ਕਈ ਪਿੰਡਾਂ ਅੰਦਰ ਬੀਤੀ ਰਾਤ ਹੋਈ ਹਲਕੀ ਬਰਸਾਤ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਮੌਸਮ ਵਿਚ ਅਚਾਨਕ ਗਿਰਾਵਟ ਤਾ ਦਰਜ ਹੋਈ, ਉੱਥੇ ਹੀ ਖੇਤਾਂ ਵਿਚ ਪੱਕਣ ਕਿਨਾਰੇ ਪਹੁੰਚੀ ਕਣਕ ਅਤੇ ਸਰ੍ਹੋਂ ਦੀ ਫਸਲ ਨੂੰ ਧਰਤੀ ਨਾਲ ਵਿਛਾ ਦਿੱਤੀਆਂ ਹੈ ਅਚਾਨਕ ਬਦਲੇ ਇਸ ਮੌਸਮ ਨੇ ਕਿਸਾਨਾਂ ਦੀਆਂ ਚਿੰਤਾ ਵਧਾ ਦਿੱਤੀਆਂ ਹਨ, ਕਿਉਂਕਿ ਇਸ ਸਮੇਂ ਕਣਕ ਦੀ ਫਸਲ ਆਪਣੇ ਆਖਰੀ ਪੜਾਅ ਵਿਚ ਹੈ।
ਇਲਾਕੇ ਦੇ ਕਈ ਪਿੰਡਾਂ ਵਿੱਚ ਖੇਤਾਂ ਵਿੱਚ ਖੜੀ ਕਣਕ ਅਤੇ ਸਰੋਂ ਤੇ ਸਬਜ਼ੀਆਂ ਦੀ ਫਸਲ ਤੇਜ਼ ਹਵਾਵਾਂ ਦੇ ਜ਼ੋਰ ਨਾਲ ਡਿੱਗਦੀ ਨਜ਼ਰ ਆ ਰਹੀ ਹੈ।, ਕਿਉਂਕਿ ਸਰੋਂ ਦੀ ਫਸਲ ਦੀ ਕਟਾਈ ਦਾ ਸਮਾਂ ਨੇੜੇ ਆਉਣ ਨਾਲ ਫਸਲ ਨੂੰ ਹੋਇਆ ਨੁਕਸਾਨ ਨਾਲ ਕਿਸਾਨਾਂ ਨੂੰ ਵੱਡੀ ਮੁਸ਼ਕਲਾ ਦਾ ਸਹਾਮਣਾ ਕਰਨਾ ਪੈ ਸਕਦਾ ਹੈ । ਕਿਸਾਨ ਅਜੇਬ ਸਿੰਘ, ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਜੇਕਰ ਮੌਸਮ ਇਸੇ ਤਰ੍ਹਾਂ ਖਰਾਬ ਰਿਹਾ ਤਾਂ ਕਣਕ ਦੇ ਝਾੜ ‘ਤੇ ਸਿੱਧਾ ਅਸਰ ਪੈ ਸਕਦਾ ਹੈ।
ਤੇਜ਼ ਹਵਾਵਾਂ ਕਾਰਨ ਕਈ ਖੇਤਾਂ ਵਿੱਚ ਕਣਕ, ਸਰੋਂ ਸਮੇਤ ਹੋਰ ਕਈ ਫਸਲਾਂ ਜ਼ਮੀਨ ਨਾਲ ਲੱਗ ਗਈਆਂ ਹਨ, ਜਿਸ ਨਾਲ ਦਾਣੇ ਦੀ ਗੁਣਵੱਤਾ ਘਟਣ ਅਤੇ ਪੈਦਾਵਾਰ ਵਿੱਚ ਕਮੀ ਆਉਣ ਦਾ ਖਤਰਾ ਬਣ ਗਿਆ ਹੈ। ਕੁਝ ਥਾਵਾਂ ‘ਤੇ ਬਾਰਿਸ਼ ਦਾ ਪਾਣੀ ਵੀ ਖੇਤਾਂ ਵਿੱਚ ਖੜ੍ਹਾ ਹੋ ਗਿਆ ਹੈ, ਜਿਸ ਨਾਲ ਫਸਲ ਨੂੰ ਹੋਰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਲ ਭਰ ਦੀ ਉਨ੍ਹਾਂ ਦੀ ਮਿਹਨਤ ਇਸ ਮੌਸਮੀ ਮਾਰ ਕਾਰਨ ਖਤਰੇ ਵਿੱਚ ਪੈ ਸਕਦੀ ਹੈ ਤੇ ਸਰਕਾਰ ਦੇ ਕਿਸੇ ਨੂਮਾਇਦੇ ਨੇ ਖਰਾਬ ਹੋਈਆਂ ਫਸਲਾਂ ਦੀ ਸਾਰ ਨਹੀਂ ਲਈ।