Nabha News : ਮਾਊਂਟ ਅਮਾ ਡਬਲਾਮ ਫਤਿਹ ਕਰਨ ਵਾਲੀ ਪਹਿਲੀ ਪੰਜਾਬਣ ਬਣੀ ‘ਸੁੱਖੀ ਬੱਲ’, ਪਿੰਡ ਚਹਿਲ ਦੀ ਜੰਮਪਲ ਹੈ ਅਥਲੀਟ ਤੇ ਅਦਾਕਾਰਾ
ਸਿਡਨੀ ਆਸਟ੍ਰੇਲੀਆ ਰਹਿ ਰਹੀ ਪੰਜਾਬ ਦੇ ਪਟਿਆਲਾ ਜਿਲੇ ਦੇ ਪਿੰਡ ਚਹਿਲ ਦੀ ਜੰਮਪਲ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਨੇ ਪੂਰਬੀ ਨੇਪਾਲ ਦੀ ਹਿਮਾਲੀਅਨ ਰੇਂਜ ਵਿੱਚ ਸਥਿਤ ਅਮਾ ਡਬਲਾਮ ਚੋਟੀ ਨੂੰ ਫਤਿਹ ਕੀਤਾ ਹੈ ਤੇ ਅਜਿਹਾ ਕਰ ਕੇ ਉਸਨੇ ਮਾਊਂਟ ਅਮਾ ਡਬਲਾਮ ਸਰ ਕਰਨ ਵਾਲੀ ਪਹਿਲੀ ਪੰਜਾਬਣ ਤੇ ਦੇਸ਼ ਦੀ 6ਵੀਂ ਕੁੜੀ ਹੋਣ ਦਾ ਮਾਣ ਹਾਸਲ ਕੀਤਾ ਹੈ।
Publish Date: Sun, 19 Apr 2026 05:43 PM (IST)
Updated Date: Sun, 19 Apr 2026 05:46 PM (IST)
ਮਹਿੰਦਰਪਾਲ ਬੱਬੀ, ਭਾਦਸੋਂ : ਸਿਡਨੀ ਆਸਟ੍ਰੇਲੀਆ ਰਹਿ ਰਹੀ ਪੰਜਾਬ ਦੇ ਪਟਿਆਲਾ ਜਿਲੇ ਦੇ ਪਿੰਡ ਚਹਿਲ ਦੀ ਜੰਮਪਲ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਨੇ ਪੂਰਬੀ ਨੇਪਾਲ ਦੀ ਹਿਮਾਲੀਅਨ ਰੇਂਜ ਵਿੱਚ ਸਥਿਤ ਅਮਾ ਡਬਲਾਮ ਚੋਟੀ ਨੂੰ ਫਤਿਹ ਕੀਤਾ ਹੈ ਤੇ ਅਜਿਹਾ ਕਰ ਕੇ ਉਸਨੇ ਮਾਊਂਟ ਅਮਾ ਡਬਲਾਮ ਸਰ ਕਰਨ ਵਾਲੀ ਪਹਿਲੀ ਪੰਜਾਬਣ ਤੇ ਦੇਸ਼ ਦੀ 6ਵੀਂ ਕੁੜੀ ਹੋਣ ਦਾ ਮਾਣ ਹਾਸਲ ਕੀਤਾ ਹੈ।
ਉੱਘੀ ਅਥਲੀਟ ਤੇ ਥਿਏਟਰ ਅਦਾਕਾਰਾ ਸੁੱਖੀ ਬੱਲ ਨੇ ਮਾਊਂਟ ਅਮਾ ਡਬਲਾਮ ਵਿੱਚ 6812 ਮੀਟਰ ਅਤੇ 22350 ਫੁੱਟ ਦੀ ਸਿੱਧੀ ਚੜ੍ਹਾਈ ਚੜ੍ਹਨ ਦਾ ਇਹ ਕਾਰਨਾਮਾ ਬੀਤੀ 15 ਅਪ੍ਰੈਲ 2026 ਨੂੰ ਕਰ ਕੇ ਦਿਖਾਇਆ ਹੈ ਜਿੱਥੇ ਉਸਦੇ ਗਾਈਡ ਸਾਂਗੇ ਸ਼ੇਰਪਾ ਦੀ ਟੀਮ ਨੇ ਉਸਦੀ ਮੱਦਦ ਕੀਤੀ ਤੇ ਇਸ ਪੂਰੀ ਚੜ੍ਹਾਈ ਲਈ 21 ਦਿਨ ਦੇ ਕਰੀਬ ਵਕਤ ਲੱਗਿਆ । ਅਮਾ ਡਬਲਾਮ ਚੋਟੀ ਉੱਤੇ ਚਿੱਟੀ ਚੁੰਨੀ ਲਹਿਰਾ ਕੇ ਸੁੱਖੀ ਬੱਲ ਨੇ ਕਿਹਾ ਕਿ ‘ਇਹ ਚੁੰਨੀ ਮੇਰੇ ਪੰਜਾਬ ਦੀ ਨਿਸ਼ਾਨੀ ਹੈ।
ਮੇਰੇ ਪੰਜਾਬ ਲਈ, ਮੇਰੀ ਪੰਜਾਬੀਅਤ ਲਈ ਤੇ ਸਾਰੀਆਂ ਦੁਨੀਆਂ ਦੀਆਂ ਔਰਤਾਂ ਲਈ ਮੈਂ ਇਹ ਚੋਟੀ ਸਰ ਕੀਤੀ ਹੈ । ਮੈਂ ਪੰਜਾਬ ਵਿੱਚ ਜੰਮੀ , ਪੰਜਾਬ ਨੂੰ ਬਲੌਂਗ ਕਰਦੀ , ਮੇਰਾ ਦਿਲ ਹਮੇਸ਼ਾ ਪੰਜਾਬ ਵਿੱਚ ਰਹੂਗਾ ਮੈਂ ਜਿੱਥੇ ਮਰਜੀ ਵਸਦੀ ਰਹਾਂ । ਚਿੱਟੀ ਬਰਫ਼ ਵਿੱਚ ਲਹਿਰਾਈ ਇਹ ਚਿੱਟੀ ਚੁੰਨੀ ਸਾਰੀ ਦੁਨੀਆ ਲਈ ਸਾਂਤੀ ਦਾ ਪ੍ਰਤੀਕ ਹੈ ।
ਇਹ ਮਾਣਮੱਤੀ ਪ੍ਰਾਪਤੀ ਕਰਨ ਤੋਂ ਬਾਅਦ ਅਪਣੇ ਪਿਤਾ ਦੇ ਨਜਦੀਕੀ ਮਿੱਤਰ ਮਾਸਟਰ ਅਮਰਨਾਥ ਸ਼ੁਕਲਾ ਦੇ ਗ੍ਰਹਿ ਭਾਦਸੋਂ ਵਿੱਖੇ ਪੁੱਜੀ ਸੁੱਖੀ ਬੱਲ ਦਾ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ , ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ , ਸਾਬਕਾ ਚੇਅਰਮੈਨ ਮਹੰਤ ਹਰਵਿੰਦਰ ਸਿੰਘ ਖਨੌੜਾ,ਭਾਜਪਾ ਆਗੂ ਗੋਗੀ ਟਿਵਾਣਾ ਤੇ ਸਥਾਨਕ ਮੋਹਤਬਰ ਸੱਜਣਾਂ ਨੇ ਇਕ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ।