ਮਾਤਾ ਕੁਸ਼ੱਲਿਆ ਹਸਪਤਾਲ 'ਚ ਮਰੀਜ਼ ਨਾਲ ਬਦਸਲੂਕੀ: ਸਿਹਤ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਾਜ਼ਮ ਕੀਤਾ ਸਸਪੈਂਡ
ਜ਼ਿਕਰਯੋਗ ਹੈ ਕਿ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਔਰਤ ਨੇ ਇਲਜ਼ਾਮ ਲਗਾਏ ਸਨ ਕਿ ਪਰਚੀ ਕੱਟਣ ਵਾਲੇ ਮੁਲਾਜ਼ਮ ਨੇ ਉਸਦੇ ਥੱਪੜ ਮਾਰਿਆ ਹੈ ਜਿਸ ਕਾਰਨ ਉਸਦੇ ਸ਼ੀਸ਼ੇ ਦਾ ਟੁਕੜਾ ਮੱਥੇ 'ਤੇ ਲੱਗਣ ਕਾਰਨ ਜ਼ਖ਼ਮ ਹੋ ਗਿਆ। ਵਇਰਲ ਵੀਡੀਓ ਵਿੱਚ ਵੀ ਉਕਤ ਔਰਤ ਦੇ ਮੱਥੇ ਵਿਚੋਂ ਖੂਨ ਵਹਿ ਰਿਹਾ ਸੀ ਤੇ ਉਹ ਹੋਰਨਾਂ ਮੁਲਾਜ਼ਮਾਂ ਨੂੰ ਥੱਪੜ ਮਾਰਨ ਵਾਲੇ ਮੁਲਾਜ਼ਮ ਨੂੰ ਬਾਹਰ ਕੱਢਣ ਲਈ ਕਹਿ ਰਹੀ ਸੀ।
Publish Date: Thu, 02 Apr 2026 10:06 AM (IST)
Updated Date: Thu, 02 Apr 2026 10:07 AM (IST)
ਪਰਗਟ ਸਿੰਘ, ਪਟਿਆਲਾ -ਸਿਹਤ ਮੰਤਰੀ ਡਾ.ਬਲਬੀਰ ਸਿੰਘ ਵੱਲੋਂ ਵੀਰਵਾਰ ਨੂੰ ਅਚਨਚੇਤ ਮਾਤਾ ਕੁਸ਼ੱਲਿਆ ਹਸਪਤਾਲ ਦਾ ਦੌਰਾ ਕਰਕੇ ਔਰਤ ਨੂੰ ਥੱਪੜ ਮਾਰਨ ਵਾਲੇ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਡਾ. ਬਲਬੀਰ ਸਿੰਘ ਨੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਮੁਲਾਜ਼ਮ ਨੂੰ ਸਸਪੈਂਡ ਕਰਨ ਉਪਰੰਤ ਮਾਮਲੇ ਦੀ ਇਨਕੁਆਇਰੀ ਲਈ ਕਮੇਟੀ ਗਠਿਤ ਕਰਕੇ ਜਲਦ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਹਨ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਦਵਾਈ ਲੈਣ ਆਏ ਮਰੀਜ਼ਾਂ ਨਾਲ ਗੱਲਬਾਤ ਕਰਕੇ ਹਸਪਤਾਲ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਵੀ ਫੀਡਬੈਕ ਲਈ ਅਤੇ ਸਬੰਧਿਤ ਡਾਕਟਰਾਂ ਨੂੰ ਵਿਸ਼ੇਸ ਹਦਾਇਤਾਂ ਵੀ ਦਿੱਤੀਆਂ ।
ਜ਼ਿਕਰਯੋਗ ਹੈ ਕਿ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਔਰਤ ਨੇ ਇਲਜ਼ਾਮ ਲਗਾਏ ਸਨ ਕਿ ਪਰਚੀ ਕੱਟਣ ਵਾਲੇ ਮੁਲਾਜ਼ਮ ਨੇ ਉਸਦੇ ਥੱਪੜ ਮਾਰਿਆ ਹੈ ਜਿਸ ਕਾਰਨ ਉਸਦੇ ਸ਼ੀਸ਼ੇ ਦਾ ਟੁਕੜਾ ਮੱਥੇ 'ਤੇ ਲੱਗਣ ਕਾਰਨ ਜ਼ਖ਼ਮ ਹੋ ਗਿਆ। ਵਇਰਲ ਵੀਡੀਓ ਵਿੱਚ ਵੀ ਉਕਤ ਔਰਤ ਦੇ ਮੱਥੇ ਵਿਚੋਂ ਖੂਨ ਵਹਿ ਰਿਹਾ ਸੀ ਤੇ ਉਹ ਹੋਰਨਾਂ ਮੁਲਾਜ਼ਮਾਂ ਨੂੰ ਥੱਪੜ ਮਾਰਨ ਵਾਲੇ ਮੁਲਾਜ਼ਮ ਨੂੰ ਬਾਹਰ ਕੱਢਣ ਲਈ ਕਹਿ ਰਹੀ ਸੀ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਆਖਿਆ ਕਿ ਬੀਤੇ ਕੱਲ੍ਹ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਮਾਤਾ ਕੁਸੱਲਿਆ ਹਸਪਤਾਲ ਦੇ ਇੱਕ ਮੁਲਾਜ਼ਮ ਦੀ ਪਰਚੀ ਕੱਟਣ ਨੂੰ ਲੈ ਕੇ ਬਹਿਸਬਾਜੀ ਹੋਈ ਸੀ ਤੇ ਮੁਲਾਜ਼ਮ ਵੱਲੋਂ ਮਰੀਜ਼ ਨੂੰ ਬੁਰਾ-ਭਲਾ ਕਹਿਣ ਦੇ ਨਾਲ-ਨਾਲ ਕੈਬਿਨ ਦੇ ਸ਼ੀਸ਼ੇ 'ਤੇ ਹੱਥ ਮਾਰ ਦਿੱਤਾ ਸੀ ਜਿਸ ਨਾਲ ਕੈਬਿਨ ਦਾ ਸ਼ੀਸ਼ਾ ਟੁੱਟ ਕੇ ਇੱਕ ਔਰਤ ਦੇ ਮੱਥੇ 'ਤੇ ਜਾ ਲੱਗਿਆ ਸੀ। ਉਨ੍ਹਾਂ ਕਿਹਾ ਕਿ ਇਹ ਅਣਮਨੁੱਖੀ ਵਿਵਹਾਰ ਸੀ ਜਿਸਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜਿਸ ਕਾਰਨ ਉਕਤ ਕਰਮਚਾਰੀ ਨੂੰ ਤੁਰੰਤ ਸਸਪੈਂਡ ਕਰਕੇ ਇਨਕੁਆਇਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਮੇਟੀ ਗਠਿਤ ਕੀਤੀ ਗਈ ਹੈ ਤੇ ਕਮੇਟੀ ਦੀ ਰਿਪੋਰਟ ਦੇ ਅਧਾਰ 'ਤੇ ਸਖਤ ਕਾਰਵਾਈ ਕੀਤੀ ਜਵੇਗੀ। ਸਿਹਤ ਮੰਤਰੀ ਨੇ ਆਖਿਆ ਕਿ ਹੈਲਥ ਵਿਭਾਗ ਦੇ ਕਰਮਚਾਰੀਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਦਿਲ ਵਿੱਚ ਨਰਮਾਈ ਰੱਖਣ ਤੇ ਦਿਮਾਗ ਠੰਢਾ ਰੱਖਣ।