ਮਾਇਲਸਟੋਨ ਸਕੂਲ ਘਨੌਰ ਵਿਖੇ ਕਰਵਾਈ ਮਿੰਨੀ ਮੈਰਾਥਨ
ਮਾਇਲਸਟੋਨ ਸਕੂਲ ਘਨੌਰ ਵਿਖੇ ਕਰਵਾਈ ਮਿਨੀ ਮੈਰਾਥਨ
Publish Date: Sun, 26 Apr 2026 04:56 PM (IST)
Updated Date: Sun, 26 Apr 2026 04:58 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਮਾਇਲਸਟੋਨ ਸਮਾਰਟ ਸਕੂਲ, ਘਨੌਰ ਵੱਲੋਂ ਨਸ਼ਾ ਮੁਕਤੀ ਬਾਰੇ ਜਾਗਰੂਕਤਾ ਲਈ ਇਕ ਸ਼ਾਨਦਾਰ ਮਿੰਨੀ ਮੈਰਾਥਨ ਕਰਵਾਇਆ ਗਿਆ। ਪ੍ਰਿੰਸੀਪਲ ਅਰੁਸ਼ੀ ਭੰਡਾਰੀ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ ’ਚ ਲਗਭਗ 300 ਵਿਦਿਆਰਥੀਆਂ ਨੇ ਜ਼ੋਸ਼ੋਂ-ਖ਼ਰੋਸ਼ ਨਾਲ ਭਾਗ ਲਿਆ।ਮੁੱਖ ਮਹਿਮਾਨ ਵਜੋਂ ਪ੍ਰਸਿੱਧ ਕ੍ਰਿਕਟ ਕੋਚ ਨਵੀਨ ਸ਼ਰਮਾ, ਸੀ.ਬੀ.ਐਸ.ਈ. ਖੇਡ ਸੰਯੋਜਕ ਸਤਵਿੰਦਰ ਸਿੰਘ ਅਤੇ ਮੈਰਾਥਨ ਦੌੜਾਕ, ਮਹਿੰਦਰਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਸ਼ਵਿੰਦਰ ਸਿੰਘ ਨੇ ਸ਼ਿਰਕਤ ਕੀਤੀ। ਕੋਚ ਨਵੀਨ ਸ਼ਰਮਾ ਨੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੈਰਾਥਨ ਸਵੇਰੇ 8 ਵਜੇ ਪੁਰਾਣੇ ਪੈਟਰੋਲ ਪੰਪ ਤੋਂ ਸ਼ੁਰੂ ਹੋ ਕੇ ਘਨੌਰ ਰੋਡ ਰਾਹੀਂ ਨਹਿਰ ਤੱਕ ਪਹੁੰਚੀ। ਵਿਦਿਆਰਥੀਆਂ ਨੇ ‘ਸੇ ਨੋ ਡਰੱਗਜ’ ਦੇ ਬੈਨਰ ਅਤੇ ਨਸ਼ਾ-ਮੁਕਤ ਸਮਾਜ ਦੇ ਨਾਰੇ ਲਹਿਰਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੰਦੇਸ਼ ਦਿੱਤਾ। ਮੁੱਖ ਮਹਿਮਾਨਾਂ ਨੇ ਆਪਣੇ ਸੰਬੋਧਨ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਸਿਹਤਮੰਦ ਤੇ ਜ਼ਿੰਮੇਵਾਰ ਸਮਾਜ ਦੀ ਨੀਂਹ ਰੱਖਦੇ ਹਨ। ਸਕੂਲ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਨੂੰ ਬੂਟੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਰਿਫਰੈਸ਼ਮੈਂਟ ਵੀ ਪ੍ਰਦਾਨ ਕੀਤਾ ਗਿਆ। ਸਕੂਲ ਦੇ ਚੇਅਰਮੈਨ ਡਾ. ਹਰਕੇਸ਼ ਸਿੰਘ ਸਿੱਧੂ, ਡਾਇਰੈਕਟਰ ਆਰਯਨ ਕਾਂਸਲ ਅਤੇ ਪ੍ਰਿੰਸੀਪਲ ਅਰੁਸ਼ੀ ਭੰਡਾਰੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨੌਜਵਾਨ ਪੀੜ੍ਹੀ ਨੂੰ ਸਹੀ ਰਾਹ ਤੇ ਲਿਆਂਦੀਆਂ ਹਨ ਅਤੇ ਨਸ਼ਾ-ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇਕ ਅਹਿਮ ਕਦਮ ਹਨ।