ਸਰਕਾਰ ਵੱਲੋਂ ਮੁਲਾਜ਼ਮਾਂ ਦਾ ਡੀਏ ਰੋਕਣ 'ਤੇ ਕੀਤੀ ਨਿਖੇਧੀ
ਸਰਕਾਰ ਵੱਲੋਂ ਮੁਲਾਜ਼ਮਾਂ ਦਾ ਡੀਏ ਰੋਕਣ 'ਤੇ ਕੀਤੀ ਨਿਖੇਧੀ
Publish Date: Mon, 11 May 2026 05:15 PM (IST)
Updated Date: Mon, 11 May 2026 05:18 PM (IST)

ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਪੀਡਬਲਿਯੂਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ, ਬ੍ਰਾਂਚ ਪਟਿਆਲਾ 1 ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦਫ਼ਤਰ ਵਿਖੇ ਪ੍ਰਧਾਨ ਧਰਮਪਾਲ ਸਿੰਘ ਲੌਟ ਦੀ ਅਗਵਾਈ ਹੇਠ ਹੋਈ, ਜਿਸ ਚ 24 ਮਈ ਨੂੰ ਰੈਗੂਲਰ ਹੋਏ ਮੁਲਾਜ਼ਮਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਉਣ ਦੀ ਸਹਿਮਤੀ ਹੋਈ। ਪ੍ਰਧਾਨ ਧਰਮਪਾਲ ਨੇ ਅੱਗੇ ਦੱਸਿਆ ਕਿ ਮਹਿਕਮਾ ਜਲ ਸਪਲਾਈ ਸੈਨੀਟੇਸ਼ਨ ਵੱਲੋਂ ਦਰਜਾ 3 ਅਤੇ 4 ਦਾ ਪੇਪਰ ਲਿਆ ਗਿਆ ਸੀ, ਪਰ ਮਹਿਕਮੇ ਵੱਲੋਂ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਨਹੀ ਕੀਤੀਆਂ ਜਾ ਰਹੀਆਂ। ਆਪਣੇ ਸੰਬੋਧਨ ਚ ਸੂਬਾ ਆਗੂ ਜਗਵੰਤ ਸਿੰਘ, ਰਾਜਪਾਲ ਸਿੰਘ ਲਸੋਈ ਤੇ ਜਸਬੀਰ ਸਿੰਘ ਖੋਖਰ ਨੇ ਆਖਿਆ ਕਿ ਮੁਲਾਜ਼ਮਾਂ ਦਾ ਡੀਏ ਅਤੇ ਪੇ-ਕਮਿਸ਼ਨ ਦਾ ਏਰੀਅਰ ਪੰਜਾਬ ਸਰਕਾਰ ਰੋਕੀ ਬੈਠੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ 2027 ਦੀਆਂ ਚੋਣਾਂ ਚ ਸਰਕਾਰ ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਆਗੂਆਂ ਨੇ ਕਿਹਾ ਕਿ ਪੀਡਬਲਿਯੂਡੀ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਨਗਰ ਨਿਗਮ ਦੇ ਕਰਮਚਾਰੀਆਂ ਦੀ ਚਲ ਰਹੀ ਹੜਤਾਲ ਦਾ ਸਮਰਥਨ ਕਰਦੀ ਹੈ ਅਤੇ ਸਰਕਾਰ ਪ੍ਰਤੀ ਰੋਸ ਵੀ ਹੈ। ਮੀਟਿੰਗ ਵਿਚ ਗੁਰਚਰਨ ਸਿੰਘ ਧਨੋਆ, ਦੀਪਕ ਕੁਮਾਰ, ਸੁਖਬੀਰ ਸਿੰਘ ਢੀਂਡਸਾ, ਮਲਕੀਤ ਸਿੰਘ, ਜਸਵਿੰਦਰ ਸਿੰਘ, ਜਰਨੈਲ ਸਿੰਘ, ਰਾਮ ਅਧਾਰ, ਸਵਰਨ ਸਿੰਘ, ਉਗਰਸੇਨ, ਸ਼ੇਰ ਬਹਾਦਰ, ਗੁਰਮੀਤ ਸਿੰਘ, ਕੁਲਦੀਪ ਵਰਮਾ, ਮਨਿੰਦਰ ਸਿੰਘ, ਹਾਕਮ ਸਿੰਘ, ਜਸਬੀਰ ਸਿੰਘ ਹਾਜ਼ਰ ਸਨ।