ਨਿਊ ਪ੍ਰੈੱਸ ਕਲੱਬ ਰਾਜਪੁਰਾ ਵੱਲੋਂ ਲਗਾਏ ਸੁਪਰ ਮੈਡੀਕਲ ਚੈੱਕਅਪ ਕੈਂਪ
ਨਿਊ ਪ੍ਰੈਸ ਕਲੱਬ ਰਾਜਪੁਰਾ ਵੱਲੋਂ ਲਗਾਏ ਗਏ ਸੁਪਰ ਮੈਡੀਕਲ ਚੈੱਕਅਪ ਕੈਂਪ
Publish Date: Sun, 26 Apr 2026 06:03 PM (IST)
Updated Date: Sun, 26 Apr 2026 06:07 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਨਿਊ ਪ੍ਰੈੱਸ ਕਲੱਬ ਰਾਜਪੁਰਾ ਵੱਲੋਂ ਐੱਸਡੀ ਮਾਡਲ ਸਕੂਲ ਵਿਖੇ 18ਵਾਂ ਮੁਫਤ ਸੁਪਰ ਮੈਡੀਕਲ ਚੈੱਕਅਪ ਕੈਂਪ ਪ੍ਰਧਾਨ ਅਸ਼ੋਕ ਪ੍ਰੇਮੀ, ਚੇਅਰਮੈਨ ਸੁਦੇਸ਼ ਤਨੇਜਾ, ਪ੍ਰੋਜੈਕਟ ਚੇਅਰਮੈਨ ਇਕਬਾਲ ਸਿੰਘ ਦੀ ਅਗਵਾਹੀ ਹੇਠ ਕੀਤਾ ਗਿਆ। ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਸੁਰਿੰਦਰ ਕੁਮਾਰ, ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਸਿਧਾਂਤ, ਨੱਕ ਕੰਨ ਤੇ ਗਲੇ ਦੇ ਮਾਹਰ ਡਾਕਟਰ ਸੁਖਚੈਨ ਸਿੰਘ ਭੁੱਲਰ, ਦੰਦਾਂ ਦੇ ਮਾਰ ਡਾਕਟਰ ਨਵਦੀਪ ਵਾਲੀਆ, ਚਮੜੀ ਦੇ ਰੋਗਾਂ ਦੇ ਮਾਹਰ ਡਾਕਟਰ ਅਮਨਦੀਪ ਸਿੰਘ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਰ ਡਾਕਟਰ ਸੂਰਜ ਯਾਦਵ ਸਮੇਤ ਡਾਕਟਰਾਂ ਦੀ ਟੀਮ ਨੇ ਪਹੁੰਚ ਕੇ 580 ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ ਕਲੱਬ ਦੀ ਤਰਫੋਂ ਗੋਸਾਈ ਮੈਡੀਕਲ ਹਾਲ ਦੇ ਸਹਿਯੋਗ ਦੇ ਨਾਲ ਇਨ੍ਹਾਂ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਮਾਡਰਨ ਲੈਬ ਦੇ ਵੱਲੋਂ ਮਰੀਜ਼ਾਂ ਦੇ ਮੁਫਤ ਮੈਡੀਕਲ ਲੈਬੋਰਟਰੀ ਟੈਸਟ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ, ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ, ਮਾਰਕੀਟ ਕਮੇਟੀ ਰਾਜਪਰਾ ਦੇ ਚੇਅਰਮੈਨ ਦੀਪਕ ਸੂਦ, ਸ਼੍ਰੋਮਣੀ ਅਕਾਲੀ ਦਲ ਹਲਕਾ ਰਾਜਪੁਰਾ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜੀ, ਆਪ ਆਗੂ ਐਡਵੋਕੇਟ ਲਵਿਸ਼ ਮਿੱਤਲ, ਪੰਜਾਬ ਸਟੇਟ ਇੰਡਸਟਰੀਅਲ ਵਿਕਾਸ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਪਰਵੀਨ ਛਾਬੜਾ, ਸਮਾਜ ਸੇਵੀ ਆਗੂ ਮਹਿੰਦਰ ਸਹਿਗਲ, ਟਰੇਡ ਕਮਿਸ਼ਨ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ, ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਚੇਅਰਮੈਨ ਤਰਸੇਮ ਲਾਲ ਜੋਸ਼ੀ, ਫਕੀਰ ਚੰਦ ਬਾਂਸਲ, ਭਾਜਪਾ ਆਗੂ ਰੁਪਿੰਦਰ ਸਿੰਘ ਰੂਬੀ ਸੰਧੂ, ਯਸ ਸਿੰਧੀ, ਰਮੇਸ਼ ਪਹੁਜਾ, ਸੀਨੀਅਰ ਆਗੂ ਸੁਖਪਾਲ ਸਿੰਘ ਪਾਲਾ, ਦੀਪਕ ਬਾਂਸਲ, ਵਿਜੇ ਤਨੇਜਾ, ਰਾਧੇ ਸ਼ਾਮ ਭਟੇਜਾ, ਮਹਿੰਦਰ ਕੁਮਾਰ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਸਮੇਤ ਹੋਰਨਾਂ ਵੱਲੋਂ ਕਲੱਬ ਦੀ ਤਰਫੋਂ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਕੀਤੀ। ਇਸ ਮੌਕੇ ਨਿਸ਼ਕਾਮ ਮੈਡੀਕਲ ਹੈਲਪਲਾਈਨ ਦੀ ਟੀਮ ਤੇ ਆਰੀਅਨ ਕਾਲਜ ਦੀ ਟੀਮ ਨੇ ਪਹੁੰਚ ਕੇ ਕੈਂਪ ’ਚ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ ਕੈਂਪ ਨੂੰ ਕਾਮਯਾਬ ਕਰਨ ਦੇ ਲਈ ਨਿਊ ਪ੍ਰੈੱਸ ਕਲੱਬ ਰਾਜਪੁਰਾ ਦੇ ਅਹੁਦੇਦਾਰ ਸਾਹਿਬਾਨ ਹਾਜ਼ਰ ਸਨ।