ਅਨਾਜ ਮੰਡੀ ਦੇਵੀਗਡ਼੍ਹ ਤੇ ਦੁੱਧਨਸਾਧਾਂ ’ਚੋਂ ਕਣਕ ਦੀ ਲਿਫਟਿੰਗ ਜ਼ੋਰਾਂ ’ਤੇ
ਅਨਾਜ ਮੰਡੀ ਦੇਵੀਗਡ਼੍ਹ ਤੇ ਦੁੱਧਨਸਾਧਾਂ ਚੋਂ ਕਣਕ ਦੀ ਲਿਫਟਿੰਗ ਜ਼ੋਰਾਂ ਤੇ
Publish Date: Thu, 23 Apr 2026 06:52 PM (IST)
Updated Date: Thu, 23 Apr 2026 06:55 PM (IST)

- ਕਣਕ ਦੀ ਲਿਫਟਿੰਗ ਦੌਰਾਨ ਖ਼ਰੀਦ ਏਜੰਸੀਆਂ ਤੇ ਲੇਬਰ ਦਾ ਪੂਰਾ ਸਹਿਯੋਗ ਮਿਲ ਰਿਹੈ : ਵਿਰਕ ਜੀਐੱਸ ਮਹਿਰੋਕ•, ਪੰਜਾਬੀ ਜਾਗਰਣ• ਦੇਵੀਗਡ਼੍ਹ : ਹਲਕਾ ਸਨੌਰ ਦੀਆਂ ਅਨਾਜ ਮੰਡੀਆਂ ਦੇਵੀਗਡ਼੍ਹ, ਦੁੱਧਨਸਾਧਾਂ ਅਤੇ ਆਸ-ਪਾਸ ਦੀਆਂ ਕਈ ਨਿੱਕੀਆਂ ਮੰਡੀਆਂ ਵਿਚੋਂ ਕਣਕ ਦੀ ਲਿਫਟਿੰਗ ਦਾ ਕੰਮ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣੀ ਦੀ ਅਗਵਾਈ ਹੇਠ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ, ਜਿਸ ਲਈ ਖ਼ਰੀਦ ਏਜੰਸੀਆਂ ਅਤੇ ਲੇਬਰ ਦਾ ਪੂਰਾ ਸਹਿਯੋਗ ਮਿੱਲ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਅਨਾਜ ਮੰਡੀ ਦੁੱਧਨਸਾਧਾਂ ਵਿਖੇ ਕਣਕ ਦੀ ਲਿਫਟਿੰਗ ਦਾ ਜਾਇਜ਼ਾ ਲੈਣ ਉਪਰੰਤ ਚੋਣਵੇਂ ਜ਼ਿਮੀਂਦਾਰਾਂ ਟਰੱਕ ਆਪ੍ਰੇਟਰਜ਼ ਯੂਨੀਅਨ ਦੇਵੀਗਡ਼੍ਹ ਦੇ ਪ੍ਰਧਾਨ ਨਵਦੀਪ ਸਿੰਘ ਨਿੱਪੀ ਵਿਰਕ ਅਤੇ ਧਿਆਨ ਸਿੰਘ ਹਾਜੀਪੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਦੇਵੀਗਡ਼੍ਹ ਤੇ ਦੁੱਧਨਸਾਧਾਂ ਵਿੱਚ ਖ਼ਰੀਦ ਏਜੰਸੀਆਂ ਪਨਗ੍ਰੇਨ ਅਤੇ ਮਾਰਕਫੈੱਡ ਵੱਲੋਂ ਹੁਣ ਤੱਕ 11 ਲੱਖ ਕੱਟਾ ਕਣਕ ਦਾ ਖਰੀਦਿਆ ਜਾ ਚੁੱਕਾ ਹੈ ਅਤੇ ਅਜੇ ਹੋਰ ਕਣਕ ਦੀ ਖ਼ਰੀਦ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀਆਂ ਸਾਰੀਆਂ ਹੀ ਅਨਾਜ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਤਸੱਲੀਖਬਸ਼ ਚੱਲ ਰਹੀ ਹੈ। ਕਿਸੇ ਵੀ ਮੰਡੀ ਵਿੱਚ ਕਿਸਾਨਾਂ ਅਤੇ ਆਡ਼੍ਹਤੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ਵਿੱਚ ਮੰਡੀਆਂ ਵਿਚੋਂ ਕਣਕ ਦੀ ਲਿਫਟਿੰਗ ਨੇਡ਼ੇ ਲੱਗ ਜਾਵੇਗੀ। ਇਹ ਕਣਕ ਵੱਖ-ਵੱਖ ਸ਼ੈਲਰਾਂ ਅਤੇ ਕੁਝ ਪਲਿੰਥਾਂ ਵਿੱਚ ਲਗਾਈ ਜਾ ਰਹੀ ਹੈ। ਇਸ ਮੌਕੇ ਮੰਗਾ ਸਿੰਘ ਮੈਨੇਜਰ, ਗੁਰਬਾਜ਼ ਸਿੰਘ, ਹਰਜਿੰਦਰ ਸਿੰਘ ਆਦਿ ਮੌਜੂਦ ਸਨ।