ਕਿਸਾਨਾਂ ਨੇ ਕੇਂਦਰ ਸਰਕਾਰ ਤੇ ਰਾਜਪਾਲ ਦੇ ਪੁਤਲੇ ਫੂਕੇ
ਕਿਸਾਨਾਂ ਨੇ ਕੇਂਦਰ ਸਰਕਾਰ ਤੇ ਰਾਜਪਾਲ ਦੇ ਪੁਤਲੇ ਫੂਕੇ
Publish Date: Sat, 16 May 2026 06:54 PM (IST)
Updated Date: Sat, 16 May 2026 06:57 PM (IST)

ਫੋਟੋ 16ਪੀਟੀਐਲ: 44 ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੀ ਹਿੱਸੇਦਾਰੀ ਖਤਮ ਕਰਨ, ਪੰਜਾਬ ਯੂਨੀਵਰਸਿਟੀ, ਪਾਣੀ ਤੇ ਚੰਡੀਗੜ੍ਹ ਦੇ ਮੁੱਦਿਆਂ ਤੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ਤੇ ਕੀਤੇ ਤਸੱਦਦ ਖਿਲਾਫ਼ ਅੱਜ ਕਿਸਾਨਾਂ ਨੇ ਰਾਜਪਾਲ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਗੁਰਦਰਸਨ ਸਿੰਘ ਖਾਸਪੁਰ ਅਤੇ ਬੀਕੇਯੂ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ ਦੀ ਅਗਵਾਈ ਹੇਠ ਕਿਸਾਨ ਐੱਸਡੀਐੱਮ ਦਫਤਰ ਬਨੂੜ ਵਿਖੇ ਇਕੱਠੇ ਹੋਏ ਅਤੇ ਕੇਂਦਰ ਸਰਕਾਰ ਤੇ ਰਾਜਪਾਲ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਉਕਤ ਮੰਗਾਂ ਲਈ ਸ਼ਾਂਤਮਈ ਤਰੀਕੇ ਨਾਲ ਕਿਸਾਨ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ, ਪਰ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਤੇ ਅੰਨ੍ਹੇਵਾਹ ਤਸੱਦਦ ਢਾਹਿਆ ਅਤੇ ਪਾਣੀ ਦੀ ਬੁਛਾੜਾਂ ਤੇ ਅੱਥਰੂ ਗੋਲਿਆ ਨਾਲ ਜ਼ਖ਼ਮੀ ਕੀਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਮੋਦੀ ਸਰਕਾਰ ਦਾ ਇਹੋ ਰਵੱਇਆ ਰਿਹਾ ਤਾਂ ਕਿਸਾਨ ਪਹਿਲਾਂ ਦੀ ਤਰਾਂ ਮੋਰਚਾ ਲਾਉਣ ਲਈ ਮਜਬੂਰ ਹੋਣਗੇ। ਕਿਸਾਨ ਆਗੂਆਂ ਨੇ ਡੀਜ਼ਲ ਪਟਰੋਲ ਦੀ ਕੀਮਤਾਂ ਵਿੱਚ ਕੀਤੇ ਵਾਧੇ ਦੀ ਵੀ ਨਿਖੇਧੀ ਕੀਤੀ ਅਤੇ ਖੇਤੀਬਾੜੀ ਵਸਤਾਂ ਸਬੰਧੀ ਅਮਰੀਕਾ-ਭਾਰਤ ਦੀ ਹੋਈ ਟਰੇਡ ਡੀਲ ਰੱਦ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਤਪਾਲ ਸਿੰਘ ਰਾਜੋਮਾਜਰਾ, ਮੋਹਨ ਸਿੰਘ ਸੋਢੀ, ਜਗੀਰ ਸਿੰਘ, ਜਸਨਪ੍ਰੀਤ ਸਿੰਘ ਕਰਾਲਾ, ਗੁਰਧਿਆਨ ਸਿੰਘ ਖਲੋਰ, ਸੁਰਿੰਦਰ ਸਿੰਘ ਬਨੂੜ, ਹਰਮੇਸ਼ ਸਿੰਘ, ਅਮਰ ਸਿੰਘ ਹਰੀ ਚੰਦ, ਹਰਮੇਸ਼ ਸਿੰਘ, ਸਲੀਮ ਭੱਟੂ, ਡਾ ਨਿਸ਼ੀ ਕਾਂਤ ਆਦਿ ਹਾਜ਼ਰ ਸਨ।