ਘੁਮਾਣਾ ਵੱਲੋਂ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਦਾ ਸਨਮਾਨ
ਮਨਜੀਤ ਸਿੰਘ ਘੁਮਾਣਾ ਵੱਲੋਂ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਦਾ ਸਨਮਾਨ
Publish Date: Sun, 17 May 2026 04:26 PM (IST)
Updated Date: Sun, 17 May 2026 04:27 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਭਾਰਤ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘਮਾਣਾ ਦੀ ਅਗਵਾਹੀ ਹੇਠ ਸਨਮਾਨ ਸਮਾਰੋਹ ਰੱਖਿਆ ਗਿਆ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਨਵੇਂ ਚੁਣੇ ਗਏ ਮੈਂਬਰ ਬਾਰ ਕੌਂਸਲ ਹਾਈਕੋਰਟ ਪਹੁੰਚੇ ਤੇ ਕਿਸਾਨ ਜਥੇਬੰਦੀ ਵੱਲੋਂ ਉਨ੍ਹਾਂ ਨੂੰ ਦੂਜੀ ਵਾਰ ਬਾਰ ਕੌਂਸਲ ਦਾ ਮੈਂਬਰ ਚੁਣੇ ਜਾਣ ਉੱਤੇ ਸਿਰੋਪਾਉ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਮੈਂਬਰ ਬਾਰ ਕੌਂਸਲ ਹਾਈ ਕੋਰਟ ਨੇ ਜਥੇਬੰਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਸਮੇਂ ਸਿਰ ਨਿਆ ਦਿਵਾਉਣ ’ਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਵੱਲੋਂ ਕਿਸਾਨ ਜਥੇਬੰਦੀ ਦਾ ਦਿੱਤੇ ਗਏ ਮਾਨ ਸਨਮਾਨ ਬਦਲੇ ਧੰਨਵਾਦ ਕੀਤਾ। ਇਸ ਮੌਕੇ ਕਿਸਾਨ ਆਗੂ ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਲੱਖਾ ਸਿੰਘ ਸੌਟੀ ਜਰਨਲ ਸਕੱਤਰ ਪੰਜਾਬ, ਗੁਰਮੀਤ ਸਿੰਘ ਯੂਥ ਜ਼ਿਲ੍ਹਾ ਪ੍ਰਧਾਨ ਪਟਿਆਲਾ, ਪਰਮਜੀਤ ਸਿੰਘ ਬੜਿੰਗ ਮੀਤ ਪ੍ਰਧਾਨ, ਇੰਦਰਜੀਤ ਸਿੰਘ ਆਲਮਪੁਰ ਮੀਤ ਪ੍ਰਧਾਨ ਸਰਕਲ ਬਨੂੰੜ, ਅਵਤਾਰ ਸਿੰਘ ਚਤਰ ਨਗਰ ਯੂਥ ਮੀਤ ਪ੍ਰਧਾਨ ਹਾਜ਼ਰ ਸਨ।