ਸਮਾਣਾ ’ਚ ਆਏ ਨਵੇਂ ਜੱਜ ਸ਼ਵੇਤਾ ਦਾ ਬਾਰ ਐਸੋਸੀਏਸ਼ਨ ਵਲੋਂ ਨਿੱਘਾ ਸਵਾਗਤ
ਸਮਾਣਾ ’ਚ ਆਏ ਨਵੇਂ ਜੱਜ ਸ਼ਵੇਤਾ ਦਾ ਬਾਰ ਐਸੋਸੀਏਸ਼ਨ ਵਲੋਂ ਨਿੱਘਾ ਸਵਾਗਤ
Publish Date: Tue, 05 May 2026 05:07 PM (IST)
Updated Date: Tue, 05 May 2026 05:08 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਮਾਣਾ ਦੀਆਂ ਕਚਹਿਰੀਆਂ ’ਚ ਨਵੇਂ ਆਏ ਸਿਵਲ ਜੱਜ (ਜੂਨੀਅਰ ਡਵੀਜ਼ਨ) ਮਿਸ. ਸ਼ਵੇਤਾ ਦਾ ਬਾਰ ਐਸੋਸੀਏਸ਼ਨ ਸਮਾਣਾ ਨੇ ਪ੍ਰਧਾਨ ਨਵਦੀਪ ਸਿੰਘ ਢਿੱਲੋਂ ਦੀ ਅਗਵਾਈ ਵਿਚ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨਾਲ ਬਾਰ ਦੇ ਸਕੱਤਰ ਕਸ਼ਮੀਰ ਸਿੰਘ ਚੂੰਬਰ, ਕਾਰਜਕਾਰਨੀ ਦੇ ਮੈਂਬਰ ਨਿਰਲੇਪ ਕੌਰ ਅਤੇ ਅਰੁਣਦੀਪ ਸਿੰਘ ਸੰਧੂ ਵੀ ਸਨ। ਬਾਅਦ ਵਿਚ ਬਾਰ ਰੂਮ ਵਿਚ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਮਨਦੀਪ ਸਿੰਘ, ਸਿਵਲ ਜੱਜ (ਜੂਨੀਅਰ ਡਵੀਜ਼ਨ) ਡਾ. ਰਾਜਵਿੰਦਰ ਕੌਰ, ਸਿਵਲ ਜੱਜ (ਜੂਨੀਅਰ ਡਵੀਜ਼ਨ) ਜਸਲੀਨ ਕੌਰ ਬਵੇਜਾ, ਸਿਵਲ ਜੱਜ (ਜੂਨੀਅਰ ਡਵੀਜ਼ਨ) ਮੋਹਿਨੀ ਗੋਇਲ ਤੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਡਿੰਪਲ ਗਰਗ ਨੇ ਬਾਰ ਨਾਲ ਚਾਹ ਦਾ ਕੱਪ ਸਾਂਝਾ ਕੀਤਾ। ਬਾਰ ਦੇ ਪ੍ਰਧਾਨ ਨਵਦੀਪ ਸਿੰਘ ਢਿੱਲੋਂ ਨੇ ਆਖਿਆ ਕਿ ਬਾਰ ਅਤੇ ਬੈਂਚ ਦਾ ਆਪਸੀ ਸਬੰਧ ਬਹੁਤ ਸੁਖਾਵਾਂ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅੱਗੇ ਵਾਸਤੇ ਵੀ ਇਹ ਸਬੰਧ ਬਣੇ ਰਹਿਣਗੇ। ਜੱਜ ਸਾਹਿਬ ਮਿਸ. ਸ਼ਵੇਤਾ ਨੇ ਭਰੋਸਾ ਦਿੱਤਾ ਕਿ ਵਕੀਲਾਂ ਦੇ ਸਹਿਯੋਗ ਨਾਲ ਸੁਖਾਵੇਂ ਢੰਗ ਨਾਲ ਅਦਾਲਤੀ ਕੰਮ ਕੀਤਾ ਜਾਵੇਗਾ। ਵਧੀਕ ਸਿਵਲ ਜੱਜ ਮਨਦੀਪ ਸਿੰਘ ਨੇ ਆਖਿਆ ਕਿ ਸਮਾਣਾ ਬਾਰ ਛੋਟੀ ਅਤੇ ਇਕ ਪਰਿਵਾਰ ਵਾਂਗ ਹੈ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬਣਦਾ ਨਿਆਂ ਦਿੱਤਾ ਜਾਵੇ। ਇਸ ਮੌਕੇ ਸੀਨੀਅਰ ਵਕੀਲ ਕੁਲਵੰਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਗਲੌਲੀ, ਰਾਜ ਕੁਮਾਰ ਭਾਨ, ਜਸਪਾਲ ਸਿੰਘ ਸੰਧੂ, ਬਲਬੀਰ ਸਿੰਘ ਧਨੋਆ, ਕਰਮਜੀਤ ਸਿੰਘ ਰੰਧਾਵਾ, ਪੂਜਾ ਸਿੰਗਲਾ, ਹਿੰਮਾਸ਼ੀ ਸੱਚਦੇਵਾ, ਬਲਜਿੰਦਰ ਕੌਰ, ਸ਼ੈÇਲੰਦਰ ਗੋਇਲ, ਰੋਮੀ ਵਡੇਰਾ, ਰਵਿੰਦਰ ਸਹੋਤਾ, ਜਸਬੀਰ ਸਿੰਘ, ਅਨਮੋਲ ਘਈ, ਬਘੇਲ ਸਿੰਘ ਸੰਧੂ, ਸਾਹਿਬ ਸਿੰਘ ਐਡਵੋਕੇਟ ਆਦਿ ਹਾਜ਼ਰ ਸਨ।