ਜੰਗਲਾਤ ਕਾਮਿਆਂ ਨੇ ਕੀਤਾ ਰੋਸ ਪਰਦਰਸ਼ਨ
ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾਂ ਮਿਲਣ ਕਾਰਨ ਭੜਕੇ ਜੰਗਲਾਤ ਕਾਮਿਆਂ ਨੇ ਕੀਤਾ ਰੋਸ ਪਰਦਰਸ਼ਨ
Publish Date: Thu, 16 Oct 2025 05:25 PM (IST)
Updated Date: Thu, 16 Oct 2025 05:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ 16 ਤੇ 17 ਅਤੂਬਰ ਨੂੰ ਪੰਜਾਬ ਦੇ ਵਣ ਮੰਡਲ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਣੇ ਹਨ। ਜਿਸ ਦੇ ਤਹਿਤ ਅੱਜ ਜ਼ਿਲ੍ਹਾ ਪਟਿਆਲਾ ਵੱਲੋਂ ਅੱਜ ਵਣ ਮੰਡਲ ਦਫਤਰ ਪਟਿਆਲਾ ਦੇ ਵੱਖ-ਵੱਖ ਦਫਤਰਾਂ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਜਸਵਿੰਦਰ ਸਿੰਘ ਸੌਜਾ, ਜਗਤਾਰ ਸਿੰਘ ਸ਼ਾਹਪੁਰ, ਸ਼ੇਰ ਸਿੰਘ ਸਰਹੰਦ ਤੇ ਭੁਪਿੰਦਰ ਸਿੰਘ ਸਾਧੋਹੇੜੀ ਨੇ ਕੀਤੀ। ਭਰਵੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜੋਗਾ ਸਿੰਘ ਵਜੀਦਪੁਰ ਹਰਜਿੰਦਰ ਸਿੰਘ ਖਰੌੜੀ ਨਰੇਸ ਕੁਮਾਰ ਬੋਸਰ ਅਮਰਜੀਤ ਸਿੰਘ ਲਾਛੜੂ ਤੇ ਮਾਸਟਰ ਮੱਘਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਲੰਮੇ ਸਮੇਂ ਤੋਂ ਵਿਭਾਗ ਵਿਚ ਪੰਜਾਬ ਸਰਕਾਰ ਨੇ 30 ਜੁਲਾਈ ਪੱਕਿਆ ਕੀਤੇ ਮੁਲਾਜ਼ਮਾਂ ਨੂੰ ਤਕਰੀਬਨ ਤਿੰਨ ਮਹੀਨੀਆਂ ਤੋ ਤਨਖਾਹਾਂ ਨੇ ਦੇਣੀਆਂ ਅਤੇ ਸੀਨੀਅਰ ਅਨਪੜ ਕਾਮਿਆਂ ਨੂੰ ਪੱਕਿਆਂ ਨਾ ਕਰਨਾ ਅਤੇ ਵਿਭਾਗ ਵਿਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਸਮੇਂ ਸਿਰ ਤਨਖਾਹਾਂ ਨਾ ਦੇਣ ਦੇ ਰੋਸ ਵਜੋ ਅੱਜ ਧਰਨਾ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ 1 ਨਵੰਬਰ 2025 ਨੂੰ ਵਣ ਮੰਤਰੀ ਦੇ ਹਲਕਾ ਭੋਆ ਪਠਾਨਕੋਟ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਅੱਜ ਦੇ ਧਰਨੇ ਚ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਧਾਲੀਵਾਲ,ਜੋਗਾ ਸਿੰਘ ਵਜੀਦਪੁਰ,ਤਰਸੇਮ ਸਿੰਘ ਸੈਣੀਮਾਜਰਾ ਸੁਰਿੰਦਰ ਸਿੰਘ ਸਰਹਿੰਦ ਜਸਵੀਰ ਕੌਰ, ਕੁਲਦੀਪ ਕੌਰ ਮਾਂਗੇਵਾਲ, ਗੁਰਦੇਵ ਕੌਰ ਬੋਸਰ, ਕਿਰਨਾ ਕੌਰ ਨਾਭਾ, ਗੁਰਮੀਤ ਕੌਰ ਨਾਭਾ ਆਦਿ ਹਾਜ਼ਰ ਹੋਏ।