ਜੈ ਇੰਦਰ ਕੌਰ ਨੇ ਰਮੇਸ਼ ਘਾਰੂ ਤੇ ਵਿਜੈ ਚੌਹਾਨ ਨੂੰ ਸੌਂਪੇ ਨਿਯੁਕਤੀ ਪੱਤਰ
ਪਟਿਆਲਾ ਦੇ ਲਾਹੌਰੀ ਗੇਟ ਅਤੇ ਅਸਤਬਲ ਨਗਰ
Publish Date: Tue, 12 May 2026 05:58 PM (IST)
Updated Date: Tue, 12 May 2026 06:00 PM (IST)

-2027 ਚ ਸੂਬੇ ਅੰਦਰ ਹੋਵੇਗੀ ਡਬਲ ਇੰਜਣ ਦੀ ਸਰਕਾਰ: ਜੈ ਇੰਦਰ ਕੌਰ ਫੋਟੋ 12ਪੀਟੀਐਲ: 33 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੇ ਲਾਹੌਰੀ ਗੇਟ ਅਤੇ ਅਸਤਬਲ ਨਗਰ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ ਨੇ ਕੀਤੀ। ਇਸ ਮੌਕੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਦਿਆਂ ਰਮੇਸ਼ ਘਾਰੂ ਅਤੇ ਵਿਜੈ ਚੌਹਾਨ ਨੂੰ ਭਾਜਪਾ ਪਟਿਆਲਾ ਸ਼ਹਿਰੀ ਦੇ ਵਾਈਸ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਸੌਂਪੇ ਗਏ। ਇਸ ਦੇ ਨਾਲ ਹੀ ਬਸਪਾ ਆਗੂ ਮੋਹਨ ਅਟਵਾਲ ਆਪਣੇ ਸਾਥੀਆਂ ਸਮੇਤ ਬਸਪਾ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦਿਆਂ ਜੈ ਇੰਦਰ ਕੌਰ ਨੇ ਕਿਹਾ, ਪੰਜਾਬ ਵਿਚ ਗੈਂਗਸਟਰਾਂ ਦੇ ਹੌਸਲੇ ਬੁਲੰਦ ਹਨ ਤੇ ਆਮ ਨਾਗਰਿਕ ਖੌਫ਼ ਦੇ ਸਾਏ ਹੇਠ ਜੀਅ ਰਿਹਾ ਹੈ। ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਲੀਹੋਂ ਲੱਥ ਚੁੱਕੀ ਹੈ ਹੁਣ ਪੰਜਾਬ ਨੂੰ ਸਿਰਫ਼ ਕੇਂਦਰ ਦੀ ਮਜ਼ਬੂਤ ਸਰਕਾਰ ਹੀ ਬਚਾ ਸਕਦੀ ਹੈ। ਉਨ੍ਹਾਂ ਆਪ ਸਰਕਾਰ ਨੂੰ ਘੇਰਦਿਆਂ ਕਿਹਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਪਰ 4 ਸਾਲ ਬੀਤ ਜਾਣ ਦੇ ਬਾਵਜੂਦ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜੈ ਇੰਦਰ ਕੌਰ ਨੇ ਦਾਅਵਾ ਕੀਤਾ ਕਿ ਹੁਣ ਪੰਜਾਬ ਦਾ ਰੁੱਖ ਬਦਲ ਚੁੱਕਾ ਹੈ। ਪੰਜਾਬੀ ਜਾਣ ਚੁੱਕੇ ਹਨ ਕਿ ਸੂਬੇ ਦਾ ਸਰਵਪੱਖੀ ਵਿਕਾਸ ਕੇਵਲ ਡਬਲ ਇੰਜਣ ਦੀ ਸਰਕਾਰ ਨਾਲ ਹੀ ਸੰਭਵ ਹੈ। ਇਸ ਦੌਰਾਨ ਜੈ ਇੰਦਰ ਕੌਰ ਨਾਲ ਭਾਜਪਾ ਪਟਿਆਲਾ ਪ੍ਰਧਾਨ ਵਿਜੈ ਕੁਮਾਰ ਕੂਕਾ, ਭਾਜਪਾ ਸੂਬਾ ਐਸ.ਸੀ. ਮੋਰਚਾ ਪ੍ਰਧਾਨ ਹੈਪੀ ਲੋਹਟ, ਜਨਰਲ ਸਕੱਤਰ ਹੈਪੀ ਸ਼ਰਮਾ, ਐਸ.ਸੀ. ਮੋਰਚਾ ਪ੍ਰਧਾਨ ਪਵਨ ਭੁਮਕ, ਮੰਡਲ ਪ੍ਰਧਾਨ ਰਮੇਸ਼ ਖੱਤਰੀ, ਹਰਦੇਵ ਬੱਲੀ, ਵਿਨੇ ਪਰੋਚਾ ਪ੍ਰਧਾਨ ਵਾਲਮੀਕੀ ਧਰਮ ਸਭਾ ਲਾਹੌਰੀ ਗੇਟ, ਕਮਲ ਸਹੋਤਾ, ਘੁਣੀਆ ਰਾਮ, ਪੰਕਜ ਅਦੀਵਾਲ, ਈਛ ਭੁਮਕ਼, ਚੰਦੂ ਕਲਿਆਣ, ਜਤਿਨ ਪ੍ਰੋਚਾ, ਸ਼ਿਵ ਸਿਰਸਵਲ, ਪ੍ਰਿੰਸ,ਸੰਗੀਤ ਚੌਹਾਨ, ਗੋਰਾ ਬਾਰਾਦਰੀ, ਲਾਲੀ ਅਤੇ ਅਕਾਸ਼ ਆਦਿ ਮੌਜੂਦ ਸਨ।