ਭਾਜਪਾ ਦੀ ਜਿੱਤ ਦੀ ਖੁਸ਼ੀ ’ਚ ਕੱਢੀ ਮੋਟਰਸਾਈਕਲ ਰੈਲੀ, ਢੋਲ ਦੀ ਥਾਪ ਤੇ ਪਾਏ ਭੰਗੜੇ
ਭਾਜਪਾ ਦੀ ਜਿੱਤ ਦੀ ਖੁਸ਼ੀ ’ਚ ਕੱਢੀ ਮੋਟਰਸਾਈਕਲ ਰੈਲੀ, ਢੋਲ ਦੀ ਥਾਪ ਤੇ ਪਾਏ ਭੰਗੜੇ
Publish Date: Mon, 04 May 2026 06:27 PM (IST)
Updated Date: Mon, 04 May 2026 06:29 PM (IST)

ਫੋਟੋ 4ਪੀਟੀਐਲ: 31 ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਵਿਖੇ ਅੱਜ ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵੱਲੋਂ ਪਾਰਟੀ ਸਮਰਥਕਾਂ ਦੇ ਨਾਲ ਪੱਛਮੀ ਬੰਗਾਲ, ਅਸਾਮ ਅਤੇ ਪਾਡੂਚੇਰੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਵੱਡੇ ਮਾਰਜਨ ਦੇ ਨਾਲ ਹੋਈ ਜਿੱਤ ਦੀ ਖੁਸ਼ੀ ’ਚ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਮੋਟਰਸਾਈਕਲ ਰੈਲੀ ਵੀ ਕੱਢੀ ਗਈ। ਇਸ ਦੌਰਾਨ ਭਾਜਪਾਈਆਂ ਵੱਲੋਂ ਢੋਲ ਦੀ ਛਾਪ ਤੇ ਭੰਗੜੇ ਪਾਏ ਗਏ। ਇਸ ਦੋਰਾਨ ਭਾਜਪਾ ਹਲਕਾ ਇੰਚਾਰਜ ਜਗਦੀਸ਼ ਜੱਗਾ ਨੇ ਕਿਹਾ ਕਿ ਭਾਜਪਾ ਵੱਲੋਂ ਪੱਛਮੀ ਬੰਗਾਲ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦਾ 15 ਸਾਲਾਂ ਦੇ ਰਾਜ ਦਾ ਖ਼ਾਤਮਾ ਕਰਨਾ ਇਕ ਵੱਡੀ ਗੱਲ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਇਹ ਵੋਟਰਾਂ ਦੇ ਸਹਿਯੋਗ ਨਾਲ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਹੁਣ 2027 ’ਚ ਪੰਜਾਬ ’ਚ ਵੀ ਭਾਰਤੀ ਜਨਤਾ ਪਾਰਟੀ ਦੀ ਜਿੱਤ ਪੱਕੀ ਹੈ ਤੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨਾ ਤੈਅ ਹੈ। ਇਸ ਖੁਸ਼ੀ ਦੇ ਮੌਕੇ ’ਤੇ ਸੈਂਕੜੇ ਮੋਟਰਸਾਈਕਲ ਸਵਾਰਾਂ ਤੇ ਟਰੈਕਟਰ ’ਤੇ ਭਾਜਪਾ ਦੇ ਝੰਡੇ ਲਗਾ ਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਅਤੇ ਕਾਲੋਨੀਆਂ ’ਚ ਮੋਟਰਸਾਈਕਲ ਰੈਲੀ ਕੱਢੀ ਗਈ ਤੇ ਜਗਦੀਸ਼ ਕੁਮਾਰ ਜੱਗਾ ਅੱਗੇ ਟ੍ਰੈਕਟਰ ਚਲਾ ਕੇ ਚੱਲ ਰਹੇ ਸਨ। ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਆਗੂ ਪ੍ਰਦੀਪ ਨੰਦਾ, ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਸਿੰਘ ਸੰਧੂ, ਡਾ. ਨੰਦ ਲਾਲ, ਭਾਜਪਾ ਬੀਸੀ ਮੋਰਚਾ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ਕੰਬੋਜ, ਐਡਵੋਕੇਟ ਪਰਮਵੀਰ ਚੌਧਰੀ, ਐਡਵੋਕੇਟ ਨਰਿੰਦਰ ਪਟਿਆਲ, ਯਸ਼ਪਾਲ ਟੰਡਨ, ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਭੰਗੂ, ਮਨੋਜ ਪਹੂਜਾ, ਜਸਵਿੰੰਦਰ ਸਿੰਘ ਸੰਧੂ, ਵਿਸ਼ੂ ਸ਼ਰਮਾ, ਸੋਨੂ, ਐਡਵੋਕੇਟ ਸੰਮੀ, ਓਮ ਪ੍ਰਕਾਸ਼, ਗੀਤਾ ਸੇਤੀਆ ਸਮੇਤ ਸੈਂਕੜੇ ਮੋਟਰਸਾਈਕਲ ਸਵਾਰ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।