ਪੰਜਾਬ ’ਚ ਪੁੱਤ ਨੇ AC ਨਾ ਲਗਵਾਉਣ 'ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ, ਤਾਂ ਪਿਓ ਨੇ ਹੀ ਦੋਸਤ ਨਾਲ ਮਿਲ ਕੇ ਕਰ ਦਿੱਤਾ ਕਤਲ
ਦੋ ਦਿਨ ਪਹਿਲਾਂ ਨਾਭਾ ਬਲਾਕ ਦੇ ਪਿੰਡ ਧਾਰੋਂਕੀ ਦੇ ਖੇਤਾਂ ਵਿੱਚ 35 ਸਾਲਾ ਮੋਹਨ ਦਾਸ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ 48 ਘੰਟਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਮੋਹਨ ਦਾਸ ਦਾ ਪਿਤਾ ਜਗਪਾਲ ਦਾਸ ਅਤੇ ਉਸ ਦਾ ਸਾਥੀ ਰਾਜਿੰਦਰ ਸਿੰਘ ਹੀ ਕਾਤਲ ਨਿਕਲੇ।
Publish Date: Fri, 01 May 2026 10:33 AM (IST)
Updated Date: Fri, 01 May 2026 10:36 AM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ। ਬੀਤੇ ਦਿਨੀਂ ਨਾਭਾ ਬਲਾਕ ਦੇ ਪਿੰਡ ਧਾਰੋਕੀ ਵਿਖੇ ਹੋਏ 35 ਸਾਲਾ ਵਿਅਕਤੀ ਮੋਹਣ ਦਾਸ ਦਾ ਖੇਤਾਂ ’ਚ ਅੰਨੇ ਕਤਲ ਨੂੰ ਸੁਲਝਾਉਣ ਲਈ ਪੁਲਿਸ ਨੇ ਦੋ ਦਿਨ ਦਾ ਸਮਾਂ ਲਗਾਇਆ ਅਤੇ ਦੋ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ। ਕਾਤਲ ਕੋਈ ਬਾਹਰੋਂ ਨਹੀਂ ਸੀ। ਕਾਤਲ ਮ੍ਰਿਤਕ ਮੋਹਨਦਾਸ ਦਾ ਪਿਤਾ ਜਗਪਾਲ ਦਾਸ ਅਤੇ ਉਸ ਦਾ ਸਾਥੀ ਰਜਿੰਦਰ ਸਿੰਘ ਹੀ ਨਿਕਲਿਆ।
ਦੋ ਦਿਨ ਪਹਿਲਾਂ ਨਾਭਾ ਬਲਾਕ ਦੇ ਪਿੰਡ ਧਾਰੋਂਕੀ ਦੇ ਖੇਤਾਂ ਵਿੱਚ 35 ਸਾਲਾ ਮੋਹਨ ਦਾਸ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ 48 ਘੰਟਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਮੋਹਨ ਦਾਸ ਦਾ ਪਿਤਾ ਜਗਪਾਲ ਦਾਸ ਅਤੇ ਉਸ ਦਾ ਸਾਥੀ ਰਾਜਿੰਦਰ ਸਿੰਘ ਹੀ ਕਾਤਲ ਨਿਕਲੇ।
ਡੀ.ਐੱਸ.ਪੀ. ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਮੋਹਨ ਦਾਸ ਅਕਸਰ ਘਰ ਵਿੱਚ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਇਸ ਤੋਂ ਗੁੱਸੇ ਵਿੱਚ ਆਏ ਪਿਤਾ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ ਦੇ ਕਤਲ ਦੀ ਸਾਜ਼ਿਸ਼ ਰਚੀ। ਪੁਲਿਸ ਨੇ ਮ੍ਰਿਤਕ ਦੇ ਪਿਤਾ ਅਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਡੀ.ਐੱਸ.ਪੀ. ਨੇ ਦੱਸਿਆ ਕਿ ਪਿਛਲੇ ਦਿਨੀਂ ਹੀ ਮੋਹਨ ਦਾਸ ਨੇ ਆਪਣੇ ਪਿਤਾ ਜਗਪਾਲ ਦਾਸ ਨੂੰ ਉਸ ਦੇ ਕਮਰੇ ਵਿੱਚ ਏਅਰ ਕੰਡੀਸ਼ਨਰ ਲਗਵਾਉਣ ਲਈ ਕਿਹਾ ਸੀ। ਇਸ ਦੇ ਨਾਲ ਹੀ ਉਸ ਨੇ ਧਮਕੀ ਵੀ ਦਿੱਤੀ ਸੀ ਕਿ ਜੇਕਰ ਏਸੀ ਨਾ ਲੱਗਿਆ ਤਾਂ ਉਹ ਆਪਣੇ ਪਿਤਾ ਨੂੰ ਮਾਰ ਦੇਵੇਗਾ।
ਪ੍ਰੇਸ਼ਾਨ ਜਗਪਾਲ ਦਾਸ ਨੇ ਆਪਣੇ ਦੋਸਤ ਰਾਜਿੰਦਰ ਸਿੰਘ ਰਾਹੀਂ ਪੁੱਤ ਮੋਹਨ ਦਾਸ ਨੂੰ ਫ਼ੋਨ ਕਰਵਾ ਕੇ ਖੇਤਾਂ ਵਿੱਚ ਬੁਲਾਇਆ ਅਤੇ ਜਦੋਂ ਉਹ ਖੇਤ ਪਹੁੰਚਿਆ ਤਾਂ ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਅਤੇ ਬਾਅਦ ਵਿੱਚ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ।