ਅਨੰਦ ਨਗਰ ਬੀ ’ਚ 75 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਪਾਰਕ, ਓਪਨ ਜਿੰਮ ਤੇ ਯੋਗਾ ਸ਼ੈਡ
ਅਨੰਦ ਨਗਰ ਬੀ ‘ਚ 75 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਪਾਰਕ, ਓਪਨ ਜਿੰਮ ਤੇ ਯੋਗਾ ਸ਼ੈਡ
Publish Date: Wed, 27 May 2026 06:24 PM (IST)
Updated Date: Wed, 27 May 2026 06:25 PM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਦਿਹਾਤੀ ’ਚ ਪੈਂਦੇ ਅਨੰਦ ਨਗਰ ਬੀ ਦੀ 32 ਨੰਬਰ ਗਲੀ ਕੋਲ ਪਈ ਸਰਕਾਰੀ ਥਾਂ ’ਤੇ 75 ਲੱਖ ਰੁਪਏ ਦੀ ਲਾਗਤ ਨਾਲ ਸੁੰਦਰ ਪਾਰਕ, ਓਪਨ ਜਿੰਮ ਤੇ ਯੋਗਾ ਸ਼ੈਡ ਦਾ ਨਿਰਮਾਣ ਕੀਤਾ ਜਾਵੇਗਾ। ਅੱਜ ਇਥੇ ਵਾਰਡ ਨੰਬਰ 5 ਦੇ ਵਾਸੀਆਂ ਨਾਲ ਮਿਲ ਕੇ ਪਾਰਕ ਵਾਲੀ ਥਾਂ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ, ਪੰਜਾਬੀ ਤੇ ਪੰਜਾਬੀਆਂ ਦੀ ਬੇਹਤਰੀ ਲਈ ਕੰਮ ਕਰ ਰਹੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਇਸ ਥਾਂ ’ਤੇ ਆਪ ਕਲੀਨਿਕ ਸਫਲਤਾ ਪੂਰਵਕ ਚਲਾਇਆ ਜਾ ਰਿਹਾ ਹੈ, ਜਿਸ ਵਿਚ ਰੋਜ਼ਾਨਾ ਸੈਂਕੜੇ ਦੀ ਗਿਣਤੀ ਵਿਚ ਮਰੀਜ਼ ਲਾਹਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਕਲੀਨਿਕ ਦੇ ਨਾਲ ਹੀ ਸਰਕਾਰੀ ਪਾਣੀ ਵਾਲੀ ਟੈਂਕੀ ਦੇ ਨਾਲ ਹੀ ਤਕਰੀਬਨ 700 ਗਜ਼ ਥਾਂ ਖਾਲੀ ਪਈ ਹੈ, ਜਿਸ ਥਾਂ ’ਤੇ ਅਸੀਂ ਓਪਨ ਜਿੰਮ, ਸੁੰਦਰ ਪਾਰਕ ਤੇ ਸਿਹਤਮੰਦ ਪੰਜਾਬ ਯੋਜਨਾ ਤਹਿਤ ਚਲਾਈਆਂ ਜਾ ਰਹੀਆਂ ਯੋਗਸ਼ਾਲਾਵਾਂ ਦੇ ਤਹਿਤ ਯੋਗਾ ਕਲਾਸਾਂ ਵਾਸਤੇ ਸ਼ੈਡ ਦਾ ਨਿਰਮਾਣ ਕਰਾਂਗੇ। ਸਿਹਤ ਮੰਤਰੀ ਨੇ ਕਿਹਾ ਕਿ ਨਰੋਈ ਸਿਹਤ ਹੀ ਨਰੋਏ ਪੰਜਾਬ ਦੀ ਬੇਹਤਰੀ ਦਾ ਆਧਾਰ ਹੈ। ਉਨ੍ਹਾਂ ਕਿਹਾ ਕਿ ਸੀਐੱਮ ਦੀ ਯੋਗਸ਼ਾਲਾ ਪ੍ਰੋਗਰਾਮ ਨੂੰ ਲੋਕਾਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਖਾਸ ਤੌਰ ’ਤੇ ਔਰਤਾਂ ਵਿਚ ਯੋਗਾ ਕਲਾਸਾਂ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਥੇ ਥਾਂ ਦੇ ਨਿਰਮਾਣ ਨਾਲ ਇਹ ਕਲਾਸਾਂ ਹੋਰ ਵੀ ਵੱਡੇ ਪੱਧਰ ’ਤੇ ਚਲਾਈਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਲੋਕਾਂ ਦੇ ਮੁਫਤ ਇਲਾਜ ਲਈ 10 ਲੱਖ ਰੁਪਏ ਦੀ ਬੀਮਾ ਸਕੀਮ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਜਿਹੜੀਆਂ ਔਰਤਾਂ ਨੇ ਹੁਣ ਤੱਕ ਇਕ-ਇਕ ਹਜ਼ਾਰ ਰੁਪਏ ਵਾਲੀ ਸਕੀਮ ਦੀ ਰਜਿਸਟਰੇਸ਼ਨ ਨਹੀਂ ਕਰਵਾਈ, ਉਹ ਵੀ ਤੁਰੰਤ ਆਪਣੀ ਰਜਿਸਟਰੇਸ਼ਨ ਕਰਵਾਉਣ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ, ਵਾਰਡ ਦੇ ਕੌਂਸਲਰ ਦਵਿੰਦਰ ਕੌਰ, ਚਰਨਜੀਤ ਸਿੰਘ ਐਸ ਕੇ, ਜਸਬੀਰ ਸਿੰਘ ਗਾਂਧੀ, ਐੱਸਡੀਐੱਮ ਗੁਰਦੇਵ ਸਿੰਘ ਧੰਮ, ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਐਸ ਐਚ ਓ ਥਾਣਾ ਤ੍ਰਿਪੜੀ ਤੇ ਹੋਰ ਸ਼਼ਖ਼ਸੀਅਤਾਂ ਵੀ ਹਾਜ਼ਰ ਸਨ।