ਹਰਭਜਨ ਮਾਨ ਨੇ ਸੱਭਿਆਚਾਰਕ ਸ਼ਾਮ ਮੌਕੇ ਸਾਫ਼-ਸੁਥਰੀ ਤੇ ਪਰਿਵਾਰਕ ਗਾਇਕੀ ਨਾਲ ਮੇਲੀਆਂ ਦਾ ਕੀਤਾ ਮੰਨੋਰੰਜਨ
ਪਾਰਟੀ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਗੰਭੀਰ ਉਪਰਾਲੇ ਸ਼ਲਾਘਾਯੋਗ ਹਨ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ ਪਟਿਆਲਵੀਆਂ ਲਈ ਇੱਕ ਅਮਿਟ ਯਾਦਗਾਰ ਬਣੇਗਾ।
Publish Date: Wed, 25 Feb 2026 11:21 AM (IST)
Updated Date: Wed, 25 Feb 2026 11:23 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਇੱਥੇ ਸ਼ੀਸ਼ ਮਹਿਲ ਵਿਖੇ ਕਰਵਾਏ ਜਾ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੀ ਅੱਜ ਚੌਥੀ ਸ਼ਾਮ ਤੱਕ ਦਰਸ਼ਕਾਂ ਦੀ ਭਰਵੀਂ ਆਮਦ ਰਹੀ। ਇਸ ਮੌਕੇ ਪੰਜਾਬੀ ਦੇ ਪ੍ਰਸਿੱਧ ਗਾਇਕ ਤੇ ਹਰਭਜਨ ਮਾਨ ਦੀ ਪੇਸ਼ਕਾਰੀ ਮੌਕੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ ਤੇ ਹੋਰ ਸ਼ਖ਼ਸੀਅਤਾਂ ਪੁੱਜੀਆਂ। ਪਾਰਟੀ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਗੰਭੀਰ ਉਪਰਾਲੇ ਸ਼ਲਾਘਾਯੋਗ ਹਨ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ ਪਟਿਆਲਵੀਆਂ ਲਈ ਇੱਕ ਅਮਿਟ ਯਾਦਗਾਰ ਬਣੇਗਾ।
ਗਾਇਕ ਹਰਭਜਨ ਮਾਨ ਨੇ ਪਤਾ ਨੀ ਰੱਬ ਕਿਹੜਿਆਂ ਰੰਗਾਂ ‘ਚ ਰਾਜੀ ਨਾਲ ਸ਼ੁਰੂ ਕਰਕੇ ਮਾਵਾਂ ਜੰਨਤ ਦਾ ਪਰਛਾਵਾਂ, ਦੱਸ ਕੁੜੀਏ ਨੀ ਦੱਸ ਕੁੜੀਏ, ਜੀ ਆਇਆਂ ਨੂੰ, ਜਗ ਜਿਉਂਦਿਆਂ ਦੇ ਮੇਲੇ, ਮੱਸਿਆ ਵਰਗੀ ਚੁੰਨੀ, ਤਿੰਨ ਰੰਗ ਨਹੀਂ ਲੱਭਣੇ, ਭਿੱਜ ਗਈ ਕੁੜਤੀ ਲਾਲ, ਜਦੋਂ ਅੱਖੀਆਂ ਨੇ ਅੱਖੀਆਂ ਗੀਤਾਂ ਸਮੇਤ ਆਪਣੇ ਹੋਰ ਮਸ਼ਹੂਰ ਤੇ ਸੱਭਿਆਚਾਰਕ ਗੀਤ ਗਾ ਕੇ ਦਰਸ਼ਕਾਂ ਦਾ ਖ਼ੂਬ ਮੰਨੋਰੰਜਨ ਕਰਦਿਆਂ ਤਾੜੀਆਂ ਬਟੋਰੀਆਂ।ਇਸ ਮੌਕੇ ਐਸ ਡੀ ਐਮਜ ਨਮਨ ਮਾਰਕੰਨ, ਅਸ਼ੋਕ ਕੁਮਾਰ, ਮੁੱਖ ਮੰਤਰੀ ਫੀਲਡ ਅਫਸਰ ਸਤੀਸ਼ ਚੰਦਰ, ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ, ਹਰਭਜਨ ਮਾਨ ਦੇ ਦੋਸਤ ਗੁਰਮੁਖ ਸਿੰਘ, ਭਗਵਾਨ ਦਾਸ ਗੁਪਤਾ, ਗੁਰਵਿੰਦਰ ਸਿੰਘ, ਭਵਨਪੁਨੀਤ ਸਿੰਘ ਗੋਲੂ, ਐਮ ਸੀ ਹਰਮਨ ਸੰਧੂ, ਮੋਨਿਕਾ ਸ਼ਰਮਾ ਸਮੇਤ ਵੱਡੀ ਗਿਣਤੀ ਦਰਸ਼ਕ ਅਤੇ ਹੋਰ ਪਤਵੰਤੇ ਮੌਜੂਦ ਸਨ।