ਐੱਸਸੀ ਭਾਈਚਾਰਾ ਆਗਾਮੀ ਚੋਣਾਂ ’ਚ ਨਿਭਾਏਗਾ ਅਹਿਮ ਰੋਲ : ਗੁਰਜੰਟ
ਐੱਸ.ਸੀ.ਭਾਈਚਾਰਾ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਨਿਭਾਏਗਾ ਅਹਿਮ ਰੋਲ: ਗੁਰਜੰਟ ਨਿਜਾਮਪੁਰ
Publish Date: Sun, 26 Apr 2026 04:47 PM (IST)
Updated Date: Sun, 26 Apr 2026 04:49 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ’ਚ ਪੈਂਦੇ ਬਲਾਕ ਸਨੌਰ ਦੀ ਇਕ ਅਹਿਮ ਮੀਟਿੰਗ ਗੁਰਜੰਟ ਨਿਜਾਮਪੁਰ ਚੇਅਰਮੇਨ ਐੱਸਸੀ ਵਿੰਗ ਹਲਕਾ ਸਨੌਰ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਹਰਿੰਦਰਪਾਲ ਸਿੰਘ ਹੈਰੀਮਾਨ ਹਲਕਾ ਇੰਚਾਰਜ ਸਨੌਰ ਤੇ ਕੁਲਵਿੰਦਰ ਸਿੰਘ ਸੁੱਖੇਵਾਲ ਐੱਸਸੀ ਵਿੰਗ ਜ਼ਿਲ੍ਹਾ ਪਟਿਆਲਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਸਾਂਝੇ ਬਿਆਨ ’ਚ ਕਿਹਾ ਕਿ ਐੱਸ.ਸੀ. ਭਾਈਚਾਰਾ ਆਗਾਮੀਂ ਵਿਧਾਨ ਸਭਾ ਦੀ ਚੋਣ ’ਚ ਅਹਿਮ ਰੋਲ ਨਿਭਾਏਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਐੱਸਸੀ ਭਾਈਚਾਰੇ ਨੂੰ ਬਣਦਾ ਮਾਣ ਸਨਮਾਨ ਜ਼ਰੂਰ ਦਿੱਤਾ ਜਾਵੇਗਾ। ਇਸ ਮੌਕੇ ਗੁਰਜੰਟ ਨਿਜਾਮਪੁਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਪੁਰੇ ਹਲਕੇ ਵਿਚ ਭਾਈਚਾਰੇ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਬੂਥ ਪੱਧਰ ’ਤੇ ਕਮੇਟੀਆਂ ਬਣਾਈਆਂ ਜਾਣਗੀਆਂ ਤਾਂ ਕਿ 2027 ਤੱਕ ਐੱਸ. ਸੀ. ਭਾਈਚਾਰੇ ਨੂੰ ਪੂਰਾ ਚੂਸਤ-ਦਰੁੱਸਤ ਕੀਤਾ ਜਾਵੇ। ਇਸ ਮੌਕੇ ਜੋਗਿੰਦਰ ਸਿੰਘ ਕਾਕਡ਼ਾ, ਹਰਵੀਰ ਸਿੰਘ ਥਿੰਦ ਬਲਾਕ ਪ੍ਰਧਾਨ, ਸੁਰਿੰਦਰ ਮੱਟੂ ਕੁਆਰਡੀਨੇਟਰ ਐਸ.ਸੀ.ਵਿੰਗ ਪੰਜਾਬ, ਬਿੱਟੂ ਸੰਗਰ ਸਾਬਕਾ ਐਮ.ਸੀ., ਕਰਮਜੀਤ ਲਚਕਾਣੀ, ਸ਼ੈਲੀ ਭਾਂਖਰ, ਅਜੇ ਘਡ਼ਾਮ, ਟੋਨੀ ਮਿਹੋਣ, ਨਰਿੰਦਰ ਕੋਹਲੇਮਾਜਰਾ, ਪਵਨ ਕੁਮਾਰ, ਬੋਬੀ ਨਿਜਾਮਪੁਰ, ਰਜਿੰਦਰ ਸਿੰਘ, ਕੇਸਰ ਸਿੰਘ, ਗੁਰਜਿੰਦਰ ਸਿੰਘ, ਸੁਰਮਾ ਰਾਮ, ਸਤਪਾਲ ਸਿੰਘ, ਲਖਵਿੰਦਰ ਸਿੰਘ ਅਤੇ ਸੋਨੂੰ ਸਿੰਘ ਆਦਿ ਮੌਜੂਦ ਸਨ।