ਪੀਜੀ ’ਚ ਰਹਿੰਦੀ ਲੜਕੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਇਸਨੇ ਪੀਜੀ ’ਚ ਆਪਣੇ ਆਪ ਨੂੰ ਫਾਹਾ ਲਗਾ ਲਿਆ ਸੀ ਅਤੇ ਇਸ ਦੀ ਮੌਕੇ ’ਤੇ ਮੌਤ ਹੋ ਗਈ ਸੀ। ਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਨ ਮਗਰੋਂ ਲਾਸ਼ ਨੂੰ ਪੋਸਟਮਾਰਟਮ ਲਈ ਸਮਾਣਾ ਦੇ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਹੈ।
Publish Date: Sat, 28 Feb 2026 01:15 PM (IST)
Updated Date: Sat, 28 Feb 2026 01:17 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਤੇ ਸ਼ਹਿਰ ਦੇ ਮੁੱਖ ਚੌਕ ਸਾਹਮਣੇ ਪੀਜੀ ’ਚ ਰਹਿੰਦੀ ਇੱਕ ਲੜਕੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮੂਨਕ ਦੇ ਇੱਕ ਨਰਸਿੰਗ ਕਾਲਜ ’ਚ ਪੜ੍ਹਦੀ ਨੌਜਵਾਨ ਲੜਕੀ ਵੱਲੋਂ ਫਾਹਾ ਲੈਣ ਨੂੰ ਇਸ ਦੀ ਮਾਂ ਨੇ ਪੜ੍ਹਾਈ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਹੋਇਆ ਕਦਮ ਦੱਸਿਆ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਜੋਤੀ ਰਾਣੀ ਵਾਸੀ ਜਗਤਾਰ ਨਗਰ ਪਟਿਆਲਾ ਨੇ ਦੱਸਿਆ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਦੀ ਹਾਂ ਅਤੇ ਉਸਦੇ ਤਿੰਨ ਬੱਚੇ ਹਨ। ਵੱਡੀ ਲੜਕੀ ਇੰਦਰਪ੍ਰੀਤ ਕੌਰ ਉਮਰ ਕਰੀਬ 20 ਸਾਲ ਜੋ ਕਿ ਮੂਨਕ ਵਿਖੇ ਜੀਐੱਨਐੱਮ ਦਾ ਕੋਰਸ ਕਰ ਰਹੀ ਸੀ ਅਤੇ ਮਕਾਨ ਮਾਲਕ ਲਖਵਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਸਨਿਆਰ ਬਸਤੀ ਪਾਤੜਾਂ ਨੇੜੇ ਭਗਤ ਸਿੰਘ ਚੌਂਕ ਵਿਖੇ ਪੀਜੀ ਵਿੱਚ ਰਹਿੰਦੀ ਸੀ। ਪੜ੍ਹਾਈ ਨੂੰ ਲੈ ਕੇ ਦਿਮਾਗੀ ਤੌਰ ’ਤੇ ਇੰਦਰਪ੍ਰੀਤ ਕੌਰ ਪ੍ਰੇਸ਼ਾਨ ਰਹਿੰਦੀ ਸੀ।