ਚੇਅਰਮੈਨ ਸੰਦੀਪ ਬਾਂਸਲ ਦੀ ਅਗਵਾਈ ਹੇਠ ਮਹਾਂ ਫੇਟ ਦਾ ਆਯੋਜਨ
ਜੀਚੇਅਰਮੈਨ ਸੰਦੀਪ ਬਾਂਸਲ ਦੀ ਅਗਵਾਈ ਹੇਠ ਇਕ ਮਹਾਂ ਫੇਟ ਦਾ ਆਯੋਜਨ
Publish Date: Sat, 13 Dec 2025 07:44 PM (IST)
Updated Date: Sun, 14 Dec 2025 04:10 AM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ: ਜੀਬੀ ਇੰਟਰਨੈਸ਼ਨਲ ਸਕੂਲ ਵਿੱਚ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਦੀ ਅਗਵਾਈ ਹੇਠ ਇਕ ਮਹਾਫੇਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਾਲ ਫੇਟ ਦਾ ਵਿਸ਼ਾ ‘ਪਰਿਧਾਨ’ ਰੱਖਿਆ ਗਿਆ ਹੈ, ਜਿਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੀ ਸੰਸਕ੍ਰਿਤੀ ਅਤੇ ਖੇਡਾਂ ਨੂੰ ਜੀਵੰਤ ਰੂਪ ਵਿੱਚ ਦਰਸਾਇਆ ਜਾ ਰਿਹਾ ਹੈ। ਸਕੂਲ ਦੇ ਵਿਹੜੇ ਨੂੰ ਵੱਖ-ਵੱਖ ਰਾਜਾਂ ਦੀ ਝਲਕ ਦਿਖਾਉਂਦੇ ਰੰਗ-ਬਿਰੰਗੇ ਸਟਾਲਾਂ ਅਤੇ ਖੇਡ ਖੇਤਰਾਂ ਨਾਲ ਸਜਾਇਆ ਗਿਆ ਹੈ। ਸਕੂਲ ਵਿੱਚ ਲਗਾਏ ਗਏ ਇਹ ਸਟਾਲ ਅਤੇ ਗਤੀਵਿਧੀਆਂ ਨਾ ਸਿਰਫ਼ ਬੱਚਿਆਂ ਨੂੰ, ਸਗੋਂ ਮਾਪਿਆਂ ਨੂੰ ਵੀ ਭਾਰਤ ਦੀ ਵਿਭਿੰਨਤਾ ਅਤੇ ਖੇਡਾਂ ਦਾ ਆਨੰਦ ਮਾਣਨ ਦਾ ਸੁੰਦਰ ਮੌਕਾ ਪ੍ਰਦਾਨ ਕਰਨਗੀਆਂ। ਫੇਟ ਦਾ ਸਭ ਤੋਂ ਵੱਡਾ ਆਕਰਸ਼ਣ ਲੱਕੀ ਡਰਾਅ ਹੋਵੇਗਾ, ਜਿਸ ਵਿੱਚ ਮੁੱਖ ਇਨਾਮ ਵਜੋਂ ਇਲੈਕਟ੍ਰਿਕ ਸਕੂਟੀ ਰੱਖੀ ਗਈ ਹੈ। ਇਸ ਤੋਂ ਇਲਾਵਾ 6 ਕਿਸਮਾਂ ਦੇ ਕੁੱਲ 27 ਹੋਰ ਆਕਰਸ਼ਕ ਇਨਾਮ ਵੀ ਰੱਖੇ ਗਏ ਹਨ। ਸਕੂਲ ਦੀ ਪ੍ਰਿੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਨੇ ਦੱਸਿਆ ਕਿ ਇਸ ਫੇਟ ਵਿੱਚ ਕੁੱਲ 14 ਸਾਹਸਿਕ ਖੇਡ ਗਤੀਵਿਧੀਆਂ ਅਤੇ 22 ਵੱਖ-ਵੱਖ ਖੇਡਾਂ ਨਾਲ ਸੰਬੰਧਿਤ ਸਟਾਲ ਲਗਾਏ ਜਾਣਗੇ। ਸਕੂਲ ਦੀ ਵਾਈਸ-ਪ੍ਰਿੰਸੀਪਲ ਦਿਵਿਆ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਦੀ ਫੇਟ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਨੰਨ੍ਹੇ ਮੁੰਨੇ ਬੱਚਿਆਂ ਲਈ ਵੀ ਸੁਰੱਖਿਅਤ ਸਾਹਸਿਕ ਗਤੀਵਿਧੀਆਂ ਰੱਖੀਆਂ ਗਈਆਂ ਹਨ।