ਗਊ ਰਕਸ਼ਾ ਦਲ ਦੀ ਟੀਮ ਦਾ ਨਾਮੀ ਕੰਪਨੀ ਦੇ ਗੋਦਾਮ 'ਚ ਛਾਪਾ, ਬਰਾਮਦ ਕੀਤਾ ਭਾਰੀ ਮਾਤਰਾ 'ਚ ਮਾਸ
ਉਨ੍ਹਾਂ ਕਿਹਾ ਕਿ ਗੋਦਾਮ ਵਿੱਚੋਂ ਇੱਕ ਹਜ਼ਾਰ ਤੋਂ ਵੱਧ 20 ਤੋਂ 30 ਕਿੱਲੋ ਦੀ ਪੈਕਿੰਗ ਦੇ ਡੱਬੇ ਬਰਾਮਦ ਹੋਏ ਹਨ, ਜਿਨ੍ਹਾਂ ਉੱਤੇ ਬਫੈਲੋ ਮੀਟ ਦਰਸਾਇਆ ਗਿਆ ਹੈ ਪਰ ਇਨਾਂ ਡੱਬਿਆਂ ਵਿੱਚ ਗਊ ਮਾਸ ਹੀ ਹੈ। ਜੋ ਪਿਛਲੇ ਦਿਨਾਂ ਵਿੱਚ ਉਹ ਕਈ ਗੋਦਾਮਾਂ ਤੇ ਕੰਟੇਨਰਾਂ ਵਿੱਚੋਂ ਫੜ ਚੁੱਕੇ ਹਨ ਤੇ ਉੱਨਾਂ ਗੋਦਾਮਾਂ ਨੂੰ ਸੀਲ ਕਰਵਾ ਚੁੱਕੇ ਹਨ।
Publish Date: Tue, 10 Feb 2026 01:41 PM (IST)
Updated Date: Tue, 10 Feb 2026 01:45 PM (IST)
ਅਸ਼ਵਿੰਦਰ ਸਿੰਘ, ਬਨੂੜ : ਨੈਸ਼ਨਲ ਹਾਈਵੇਅ ਤੇ ਸਥਿਤ ਨਾਮੀ ਦੁੱਧ ਉਤਪਾਦਕ ਕੰਪਨੀ ਦੇ ਗੋਦਾਮ ਵਿੱਚੋਂ ਗਊ ਰੱਕਸਾ ਦਲ ਰਾਜਪੁਰਾ ਦੀ ਟੀਮ ਨੇ ਭਾਰੀ ਮਾਤਰਾ ਵਿੱਚ ਮਾਸ ਬਰਾਮਦ ਕੀਤਾ ਹੈ। ਜੋ ਕੰਟੇਨਰ ਰਾਹੀਂ ਕਲਕੱਤੇ ਤੋਂ ਇਸ ਗੋਦਾਮ ਵਿੱਚ ਲਿਆ ਕੇ ਸਟੋਰ ਕੀਤਾ ਗਿਆ ਸੀ।
ਗਊ ਰੱਕਸਾ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਨਾਂ ਵੱਲੋਂ ਪਿਛਲੇ ਦਿਨੀ ਪਲਵਲ ਵਿਖੇ ਗਊ ਮਾਸ ਦੇ ਦੋ ਕੰਟੇਨਰ ਫੜੇ ਸਨ। ਉਨਾਂ ਵਿੱਚੋਂ ਇੱਕ ਕਨਟੇਨਰ ਡਰਾਈਵਰ ਚਕਮਾ ਦੇ ਕੇ ਕਨਟੇਨਰ ਨੂੰ ਲੈ ਕੇ ਫਰਾਰ ਹੋ ਗਿਆ ਸੀ। ਜਿਸ ਦੀ ਉਹ ਭਾਲ ਕਰ ਰਹੇ ਸਨ। ਇਸ ਦੋਰਾਨ ਉੱਨਾਂ ਨੂੰ ਸੂਚਨਾਂ ਮਿਲੀ ਕਿ ਇੱਕ ਕਨਟੇਨਰ ਜਿਸ ਵਿੱਚ ਭਾਰੀ ਮਾਤਰਾ ਵਿੱਚ ਗਊ ਮਾਸ ਹੈ ਬਨੂੜ ਨੇੜਲੇ ਅਮੂਲ ਕੰਪਨੀ ਦੇ ਗੋਦਾਮ ਵਿੱਚ ਖਾਲੀ ਹੋ ਰਿਹਾ ਹੈ। ਸੂਚਨਾ ਮਿਲਦੇ ਹੀ ਉਹ ਆਪਣੀ ਟੀਮ ਨਾਲ ਮੌਕੇ ਤੇ ਪੁੱਜੇ ਤਾਂ ਉਦੋਂ ਤੱਕ ਕਨਟੇਨਰ ਖਾਲੀ ਹੋ ਚੁੱਕਾ ਸੀ। ਇਸ ਤੋਂ ਬਾਅਦ ਉੱਨਾਂ ਜਦੋਂ ਗੋਦਾਮ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਭਾਰੀ ਮਾਤਰਾ ਵਿੱਚ ਡੱਬਿਆਂ ਵਿੱਚ ਪੈਕ ਕੀਤਾ ਹੋਇਆ ਗਊ ਮਾਸ ਮਿਲਿਆ।
ਉਨਾਂ ਕਿਹਾ ਕਿ ਗੋਦਾਮ ਵਿੱਚੋਂ ਇੱਕ ਹਜਾਰ ਤੋਂ ਵੱਧ 20 ਤੋਂ 30 ਕਿੱਲੋ ਦੀ ਪੈਕਿੰਗ ਦੇ ਡੱਬੇ ਬਰਾਮਦ ਹੋਏ ਹਨ, ਜਿਨ੍ਹਾਂ ਉੱਤੇ ਬਫੈਲੋ ਮੀਟ ਦਰਸਾਇਆ ਗਿਆ ਹੈ ਪਰ ਇਨਾਂ ਡੱਬਿਆਂ ਵਿੱਚ ਗਊ ਮਾਸ ਹੀ ਹੈ। ਜੋ ਪਿਛਲੇ ਦਿਨਾਂ ਵਿੱਚ ਉਹ ਕਈ ਗੋਦਾਮਾਂ ਤੇ ਕੰਟੇਨਰਾਂ ਵਿੱਚੋਂ ਫੜ ਚੁੱਕੇ ਹਨ ਤੇ ਉੱਨਾਂ ਗੋਦਾਮਾਂ ਨੂੰ ਸੀਲ ਕਰਵਾ ਚੁੱਕੇ ਹਨ। ਪ੍ਰਧਾਨ ਸਤੀਸ਼ ਕੁਮਾਰ ਨੇ ਇਸ ਦੀ ਸ਼ੂਚਨਾ ਪੁਲਿਸ ਨੂੰ ਦਿੱਤੀ ਤੇ ਥਾਣਾ ਮੁੱਖੀ ਅਰਸ਼ਦੀਪ ਸ਼ਰਮਾ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ। ਥਾਣਾ ਮੁੱਖੀ ਅਰਸ਼ਦੀਪ ਸ਼ਰਮਾ ਨੇ ਕਿਹਾਕਿ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕੀ ਇਹ ਮਾਸ ਗਊ ਦਾ ਹੈ ਜਾ ਹੋਰ। ਇਸ ਨੂੰ ਜਾਂਚ ਲਈ ਭੇਜਿਆ ਜਾਵੇਗਾ। ਜੇਕਰ ਜਾਂਚ ਦੋਰਾਨ ਮਾਸ ਗਊ ਦਾ ਨਿਕਲਿਆ ਤਾਂ ਸਬੰਧਤ ਕੰਪਨੀ ਦੇ ਗੋਦਾਮ ਮਾਲਕ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।