- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਢਲੀ ਸ਼ਰਤਾ ਲਈ ਉਮੀਦਵਾਰ ਦੀ ਉਮਰ 50 ਸਾਲ ਤੋਂ ਘੱਟ ਹੋਵੇ, ਮਾਰਚ 2027 ਤੱਕ ਦਾ ਵੈਲਿਡ ਪਾਸਪੋਰਟ ਹੋਣਾ ਲਾਜ਼ਮੀ ਹੈ, ਉਮੀਦਵਾਰ ਖਿਲਾਫ਼ ਕੋਈ ਇਨਕੁਆਇਰੀ ਪੈਂਡਿੰਗ ਨਾ ਹੋਵੇ ਤੇ ਕੋਈ ਅਪਰਾਧੀ ਕੇਸ਼ ਨਾ ਹੋਵੇ ਅਤੇ 20 ਵਿਦਿਆਰਥੀਆਂ ਦੇ ਮਾਪੇ ਅਧਿਆਪਕ ਦੀ ਸਿਫਾਰਿਸ਼ ਕਰਨਗੇ, ਜਿਨ੍ਹਾ ਵਿਚੋਂ 10 ਮੌਜੂਦਾ ਵਿਦਿਆਰਥੀ ਤੇ 10 ਸਾਬਕਾ ਵਿਦਿਆਰਥੀਆਂ ਦੇ ਮਾਪੇ ਸ਼ਾਮਲ ਹਨ।

ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਸੂਬੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਬੱਚਿਆਂ ਨੂੰ ਵਿਸ਼ਵ ਵਿਆਪੀ ਪੜ੍ਹਾਈ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਵਿਦੇਸ਼ ਵਿਚ ਟ੍ਰੇਨਿੰਗ ਦਿਵਾਉਣ ਲਈ ਭੇਜੇ ਜਾ ਰਹੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਚੌਥਾ ਬੈਚ ਟ੍ਰੇਨਿੰਗ ਲੈਣ ਲਈ ਫਿਨਲੈਂਡ ਜਾਵੇਗਾ। ਮਈ 2026 ’ਚ 72 ਅਧਿਆਪਕਾਂ ਦਾ ਬੈਚ ਟ੍ਰੇਨਿੰਗ ਲੈਣ ਜਾਵੇਗਾ। ਇਸ ਸਬੰਧ ’ਚ ਸਿੱਖਿਆ ਵਿਭਾਗ ਵੱਲੋਂ ਟ੍ਰੇਨਿੰਗ ਲੈਣ ਲਈ ਜਾਣ ਦੇ ਚਾਹਵਾਨ ਅਧਿਆਪਕਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਅਧਿਆਪਕ ਅੱਜ (6 ਮਾਰਚ) ਤੋਂ 13 ਮਾਰਚ 2026 ਸ਼ਾਮ ਪੰਜ ਵਜੇ ਤੱਕ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾਉਣਗੇ, ਜਿਸ ਉਪਰੰਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਰਜ਼ੀਆਂ ਦੀ ਪੜਤਾਲ ਕਰ ਕੇ ਅਗਲੇ ਰਾਊਂਡ ਲਈ ਸਬੰਧਿਤ ਅਧਿਆਪਕਾਂ ਦੀ ਸਿਫਾਰਿਸ਼ ਕਰਨਗੇ। ਇਸ ਸਬੰਧੀ ਡਾਇਰੈਕਟਰ ਐੱਸਸੀਈਆਰਟੀ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਸਾਲ 2026-27 ਦੌਰਾਨ 72 (ਬੀਪੀਈਓ, ਸੀਐੱਚਟੀ, ਐੱਚਟੀ ਤੇ ਪ੍ਰਾਇਮਰੀ) ਅਧਿਆਪਕਾਂ ਦਾ ਚੌਥਾ ਬੈਚ ਮਈ 2026 ਵਿਚ ਯੂਨੀਵਰਸਿਟੀ ਆਫ ਤੁਰਕੂ ਫਿਨਲੈਂਡ ਵਿਖੇ ਟ੍ਰੇਨਿੰਗ ਲਈ ਭੇਜਿਆ ਜਾਵੇਗਾ, ਜਿਸ ਸਬੰਧੀ ਮੁੱਢਲੀ ਪ੍ਰਕਿਰਿਆ ਲਈ ਯੋਗ ਉਮੀਦਵਾਰ ਈ-ਪੰਜਾਬ ਪੋਰਟਲ ’ਤੇ ਆਪਣੀ ਆਈਡੀ ਰਾਹੀਂ ਟ੍ਰੈਨਿੰਗ ਲਿੰਕ ’ਤੇ ਮਿਤੀ 6 ਤੋਂ 13 ਮਾਰਚ 2026 ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ। ਡਾਇਰੈਕਟਰ ਐੱਸਸੀਈਆਰਟੀ ਅਨੁਸਾਰ ਉਕਤ ਅਰਜ਼ੀਆਂ ਦੀ ਵੈਰੀਫਿਕੇਸ਼ਨ ਸਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਵੱਲੋਂ 16 ਤੋਂ 17 ਮਾਰਚ ਤੱਕ ਕੀਤੀ ਜੀਵੇਗੀ ਤੇ ਮੁੱਢਲੀ ਸ਼ਰਤਾਂ ਪੂਰੀਆਂ ਕਰਦੇ ਅਧਿਆਪਕਾਂ ਨੂੰ ਸੈਕੰਡਰੀ ਰਾਊਂਡ ਲਈ ਵਿਚਾਰਿਆ ਜਾਵੇਗਾ, ਜਿਸ ’ਚ ਅਧਿਆਪਕਾਂ ਦੀ ਏਸੀਆਰ, ਵਿਦਿਅਕ ਯੋਗਤਾ, ਤਜਰਬਾ, ਐਵਾਰਡ, ਕਵਾਲਿਟੀ ਐਜੂਕੇਸ਼ਨ ’ਚ ਦਿੱਤਾ ਯੋਗਦਾਨ ਤੇ ਇੰਟਰਵਿਊ ਕਮ ਪ੍ਰੇਜੇਟੇਸ਼ਨ ਦੇ ਆਧਾਰ ’ਤੇ ਤਿਆਰ ਕੀਤੀ ਮੈਰਿਟ ਅਨੁਸਾਰ ਟ੍ਰੇਨਿੰਗ ਲਈ ਭੇਜਿਆ ਜਾਵੇਗਾ। ਮੁੱਢਲੀ ਸ਼ਰਤਾ ਲਈ ਉਮੀਦਵਾਰ ਦੀ ਉਮਰ 50 ਸਾਲ ਤੋਂ ਘੱਟ ਹੋਵੇ, ਮਾਰਚ 2027 ਤੱਕ ਦਾ ਵੈਲਿਡ ਪਾਸਪੋਰਟ ਹੋਣਾ ਲਾਜ਼ਮੀ ਹੈ, ਉਮੀਦਵਾਰ ਖਿਲਾਫ਼ ਕੋਈ ਇਨਕੁਆਇਰੀ ਪੈਂਡਿੰਗ ਨਾ ਹੋਵੇ ਤੇ ਕੋਈ ਅਪਰਾਧੀ ਕੇਸ਼ ਨਾ ਹੋਵੇ ਅਤੇ 20 ਵਿਦਿਆਰਥੀਆਂ ਦੇ ਮਾਪੇ ਅਧਿਆਪਕ ਦੀ ਸਿਫਾਰਿਸ਼ ਕਰਨਗੇ, ਜਿਨ੍ਹਾ ਵਿਚੋਂ 10 ਮੌਜੂਦਾ ਵਿਦਿਆਰਥੀ ਤੇ 10 ਸਾਬਕਾ ਵਿਦਿਆਰਥੀਆਂ ਦੇ ਮਾਪੇ ਸ਼ਾਮਲ ਹਨ।