ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਮਹਿਲਾ ਸਮੇਤ ਪੰਜ ਲੋਕ ਜ਼ਖਮੀ, 10 ਲੋਕਾਂ ਖਿਲਾਫ ਮਾਮਲਾ ਦਰਜ
ਸ਼ਿਕਾਇਤ ਅਨੁਸਾਰ, ਐਤਵਾਰ ਰਾਤ ਜਦੋਂ ਉਹ ਆਪਣੇ ਘਰਾਂ ਦੇ ਬਾਹਰ ਖੜ੍ਹੇ ਸਨ, ਤਾਂ ਮਾਮੂਲੀ ਗੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਮਾਮਲਾ ਵਧ ਗਿਆ ਅਤੇ ਦੋਵਾਂ ਧਿਰਾਂ ਦੇ ਸਮਰਥਕਾਂ ਨੇ ਲਾਠੀ-ਡੰਡਿਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਇੱਕ-ਦੂਜੇ 'ਤੇ ਹਮਲਾ ਕਰ ਦਿੱਤਾ।
Publish Date: Wed, 04 Mar 2026 09:57 AM (IST)
Updated Date: Wed, 04 Mar 2026 10:15 AM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ ਸਮਾਣਾ: ਐਤਵਾਰ ਰਾਤ ਪਿੰਡ ਗਾਜੇਵਾਸ ਵਿਚ ਦੋ ਧਿਰਾਂ ਵਿਚਾਲੇ ਮਾਮੂਲੀ ਕਹਾ-ਸੁਣੀ ਤੋਂ ਬਾਅਦ ਹੋਏ ਝਗੜੇ ਦੌਰਾਨ ਲਾਠੀ-ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕਾਰਨ ਇੱਕ ਮਹਿਲਾ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਜਾਇਆ ਗਿਆ। ਜਿੱਥੇ ਪਿੰਡ ਗਾਜੇਵਾਸ ਦੇ ਨਿਵਾਸੀ ਜੀਵਨ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ।
ਮਾਮਲੇ ਦੇ ਜਾਂਚ ਅਧਿਕਾਰੀ, ਗਾਜੇਵਾਸ ਪੁਲਿਸ ਚੌਕੀ ਦੇ ਹੈੱਡ ਕਾਂਸਟੇਬਲ ਸਾਹਿਬ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ (ਨਿਵਾਸੀ ਪਿੰਡ ਗਾਜੇਵਾਸ ਕਲੋਨੀ) ਅਤੇ ਜੀਵਨ ਸਿੰਘ (ਨਿਵਾਸੀ ਪਿੰਡ ਗਾਜੇਵਾਸ) ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਨਾਮਜ਼ਦ ਮੁਲਜ਼ਮਾਂ ’ਚ ਪਹਿਲੀ ਧਿਰ ਦੇ ਹੈਪੀ ਸਿੰਘ, ਗੁਰਸੇਵਕ ਸਿੰਘ, ਪ੍ਰਤਾਪ ਸਿੰਘ, ਸੁੱਚਾ ਸਿੰਘ, ਕੁਲਵਿੰਦਰ ਕੌਰ, ਜੀਵਨ ਸਿੰਘ (ਸਾਰੇ ਨਿਵਾਸੀ ਪਿੰਡ ਗਾਜੇਵਾਸ) ਅਤੇ ਸੋਨੀ ਨਿਵਾਸੀ ਪਿੰਡ ਲੋਪੋ ਸ਼ਾਮਲ ਹਨ। ਜਦੋ ਕਿ ਦੂਜੀ ਧਿਰ ਦੇ ਤਿੰਨ ਸਕੇ ਭਰਾ ਅਮਨਦੀਪ ਸਿੰਘ, ਜੱਗਾ ਅਤੇ ਨੀਮਾ (ਸਾਰੇ ਨਿਵਾਸੀ ਪਿੰਡ ਗਾਜੇਵਾਸ) ਸ਼ਾਮਲ ਹਨ। ਦੋਵਾਂ ਧਿਰਾਂ ਨੇ ਇੱਕ-ਦੂਜੇ 'ਤੇ ਲੜਾਈ-ਝਗੜਾ ਅਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ।
ਸ਼ਿਕਾਇਤ ਅਨੁਸਾਰ, ਐਤਵਾਰ ਰਾਤ ਜਦੋਂ ਉਹ ਆਪਣੇ ਘਰਾਂ ਦੇ ਬਾਹਰ ਖੜ੍ਹੇ ਸਨ, ਤਾਂ ਮਾਮੂਲੀ ਗੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਮਾਮਲਾ ਵਧ ਗਿਆ ਅਤੇ ਦੋਵਾਂ ਧਿਰਾਂ ਦੇ ਸਮਰਥਕਾਂ ਨੇ ਲਾਠੀ-ਡੰਡਿਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਇੱਕ-ਦੂਜੇ 'ਤੇ ਹਮਲਾ ਕਰ ਦਿੱਤਾ। ਪੁਲਿਸ ਅਧਿਕਾਰੀ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।