ਕਲਯੁਗੀ ਪਿਓ ਦਾ ਕਹਿਰ : ਪਤਨੀ ਨੂੰ ਵਾਪਸ ਬੁਲਾਉਣ ਲਈ ਪਿਤਾ ਨੇ ਕੀਤਾ 12 ਸਾਲਾ ਧੀ ਦਾ ਕਤਲ, ਚੋਰੀ-ਛਿਪੇ ਕੀਤਾ ਸਸਕਾਰ
ਰਾਜਪੁਰਾ ਦੇ ਨਜ਼ਦੀਕੀ ਪਿੰਡ ਅਲੀਪੁਰ ਵਿੱਚ ਇੱਕ ਪਿਤਾ ਵੱਲੋਂ ਆਪਣੀ ਧੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਪਿਤਾ ਆਪਣੀ ਪਤਨੀ ਨਾਲ ਚੱਲ ਰਹੇ ਘਰੇਲੂ ਕਲੇਸ਼ ਕਾਰਨ ਪ੍ਰੇਸ਼ਾਨ ਸੀ ਅਤੇ ਉਸ ਨੂੰ ਵਾਪਸ ਬੁਲਾਉਣ ਲਈ ਲਗਾਤਾਰ ਧੀ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ।
Publish Date: Mon, 27 Apr 2026 11:05 AM (IST)
Updated Date: Mon, 27 Apr 2026 11:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਰਾਜਪੁਰਾ। ਰਾਜਪੁਰਾ ਦੇ ਨਜ਼ਦੀਕੀ ਪਿੰਡ ਅਲੀਪੁਰ ਵਿੱਚ ਇੱਕ ਪਿਤਾ ਵੱਲੋਂ ਆਪਣੀ ਧੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਪਿਤਾ ਆਪਣੀ ਪਤਨੀ ਨਾਲ ਚੱਲ ਰਹੇ ਘਰੇਲੂ ਕਲੇਸ਼ ਕਾਰਨ ਪ੍ਰੇਸ਼ਾਨ ਸੀ ਅਤੇ ਉਸ ਨੂੰ ਵਾਪਸ ਬੁਲਾਉਣ ਲਈ ਲਗਾਤਾਰ ਧੀ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਕ ਪਤੀ-ਪਤਨੀ ਵਿਚਾਲੇ ਪਿਛਲੇ ਕਾਫੀ ਸਮੇਂ ਤੋਂ ਤਕਰਾਰ ਚੱਲ ਰਹੀ ਸੀ, ਜਿਸ ਕਾਰਨ ਪਤਨੀ ਪਿਛਲੇ ਡੇਢ ਸਾਲ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ।
ਪਤੀ ਲਗਾਤਾਰ ਆਪਣੀ ਪਤਨੀ ’ਤੇ ਵਾਪਸ ਆਉਣ ਦਾ ਦਬਾਅ ਬਣਾ ਰਿਹਾ ਸੀ। ਉਹ ਪਿਛਲੇ ਡੇਢ ਸਾਲ ਤੋਂ ਧਮਕੀਆਂ ਦੇ ਰਿਹਾ ਸੀ ਕਿ ਜੇਕਰ ਉਹ ਵਾਪਸ ਨਾ ਆਈ ਤਾਂ ਉਹ ਉਨ੍ਹਾਂ ਦੀ 12 ਸਾਲਾ ਬੇਟੀ ਨੂੰ ਜਾਨੋਂ ਮਾਰ ਦੇਵੇਗਾ। ਜਦੋਂ ਪਤਨੀ ਧਮਕੀਆਂ ਦੇ ਬਾਵਜੂਦ ਵਾਪਸ ਨਾ ਪਰਤੀ ਤਾਂ ਮੁਲਜ਼ਮ ਨੇ ਖੌਫਨਾਕ ਕਦਮ ਚੁੱਕਦਿਆਂ ਆਪਣੀ ਧੀ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਆਪਣਾ ਗੁਨਾਹ ਛੁਪਾਉਣ ਲਈ ਉਸ ਨੇ ਮਾਸੂਮ ਦੀ ਮ੍ਰਿਤਕ ਦੇਹ ਦਾ ਸਸਕਾਰ ਵੀ ਕਰ ਦਿੱਤਾ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ’ਚ ਸਨਸਨੀ ਫੈਲ ਗਈ। ਪੁਲਿਸ ਨੇ ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਪਿਤਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।