ਕਿਸਾਨ ਦੀ ਧੀ ਬਣੀ IAS, ਸਿਮਰਨਦੀਪ ਕੌਰ ਨੇ ਯੂਪੀਐੱਸਸੀ ਪ੍ਰੀਖਿਆ ’ਚ ਦੇਸ਼ ਭਰ ’ਚੋਂ ਕੀਤਾ ਹਾਸਲ 15ਵਾਂ ਰੈਂਕ
ਸਿਮਰਨਦੀਪ ਕੌਰ ਨੇ ਇਹ ਵੱਕਾਰੀ ਪ੍ਰੀਖਿਆ ਤੀਜੇ ਯਤਨ ਤੇ ਪਹਿਲੀ ਇੰਟਰਵਿਊ ਕਲੀਅਰ ਕਰ ਕੇ ਪਾਸ ਕੀਤੀ ਹੈ। ਸਿਮਰਨਦੀਪ ਕੌਰ ਨੇ ਦੱਸਿਆ ਕਿ ਖ਼ਾਲਸਾ ਕਾਲਜ ਪਟਿਆਲਾ ਤੋਂ ਪੜ੍ਹਾਈ ਉਪਰੰਤ ਉਸ ਨੇ ਆਨਲਾਈਨ ਕੋਚਿੰਗ ਹਾਸਿਲ ਕਰ ਕੇ ਇਹ ਪ੍ਰੀਖਿਆ ਪਾਸ ਕੀਤੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਹੈ।
Publish Date: Sat, 07 Mar 2026 09:04 AM (IST)
Updated Date: Sat, 07 Mar 2026 09:07 AM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਜ਼ਿਲ੍ਹੇ ਦੇ ਨਾਭਾ ਬਲਾਕ ਦੇ ਪਿੰਡ ਬਿਰੜਵਾਲ ਦੇ ਕਿਸਾਨ ਦੀ ਧੀ ਸਿਮਰਨਦੀਪ ਕੌਰ ਨੇ ਯੂਪੀਐੱਸਸੀ ਵੱਲੋਂ ਐਲਾਨੇ ਗਏ ਨਤੀਜਿਆਂ ’ਚ ਦੇਸ਼ ਭਰ ’ਚੋਂ 15ਵਾਂ ਰੈਂਕ ਹਾਸਿਲ ਕੀਤਾ ਹੈ। ਸਿਮਰਨਦੀਪ ਕੌਰ ਨੇ ਇਹ ਵੱਕਾਰੀ ਪ੍ਰੀਖਿਆ ਤੀਜੇ ਯਤਨ ਤੇ ਪਹਿਲੀ ਇੰਟਰਵਿਊ ਕਲੀਅਰ ਕਰ ਕੇ ਪਾਸ ਕੀਤੀ ਹੈ। ਸਿਮਰਨਦੀਪ ਕੌਰ ਨੇ ਦੱਸਿਆ ਕਿ ਖ਼ਾਲਸਾ ਕਾਲਜ ਪਟਿਆਲਾ ਤੋਂ ਪੜ੍ਹਾਈ ਉਪਰੰਤ ਉਸ ਨੇ ਆਨਲਾਈਨ ਕੋਚਿੰਗ ਹਾਸਿਲ ਕਰ ਕੇ ਇਹ ਪ੍ਰੀਖਿਆ ਪਾਸ ਕੀਤੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਹੈ। ਰਾਜਨੀਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਜਗਤਾਰ ਸਿੰਘ ਨੇ ਦੱਸਿਆ ਕਿ ਸਿਮਰਨਦੀਪ ਕੌਰ ਸ਼ੁਰੂ ਤੋਂ ਬਹੁਤ ਮਿਹਨਤੀ ਰਹੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਨੇ ਵੀ ਮੁਬਾਰਕਬਾਦ ਭੇਜੀ ਹੈ।